ਘਰੇਲੂ ਕ੍ਰਿਕਟ ਦੇ 'ਸਚਿਨ ਤੇਂਦੁਲਕਰ' ਕਹੇ ਜਾਣ ਵਾਲੇ ਵਸੀਮ ਜਾਫਰ ਨੇ ਲਿਆ ਸੰਨਿਆਸ

03/07/2020 1:10:37 PM

ਨਵੀਂ ਦਿੱਲੀ : ਘਰੇਲੂ ਕ੍ਰਿਕਟ ਦੇ ਸਚਿਨ ਤੇਂਦੁਲਕਰ ਕਹੇ ਜਾਣ ਵਾਲੇ ਵਸੀਮ ਜਾਫਰ ਨੇ ਸ਼ਨੀਵਾਰ ਨੂੰ ਸੰਨਿਆਸ ਦਾ ਐਲਾਨ ਕਰ ਦਿੱਤਾ। ਇਸ ਮੌਕੇ 'ਤੇ ਉਸ ਨੇ ਆਪਣੇ ਸਾਰੇ ਪੁਰਾਣੇ-ਨਵੇਂ ਸਾਥੀਆਂ ਨੂੰ ਧੰਨਵਾਰ ਕਿਹਾ। ਉਸ ਨੇ ਕਿਹਾ ਕਿ ਕ੍ਰਿਕਟ ਵਿਚ ਦੇਸ਼ ਦੀ ਨੁਮਾਈਂਦਗੀ ਕਰ ਕੇ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ, ਜਿਸ ਦੇ ਲਈ ਮੈਨੂੰ ਹਮੇਸ਼ਾ ਖੁਦ 'ਤੇ ਮਾਣ ਰਹੇਗਾ। 42 ਸਾਲਾ ਇਸ ਕ੍ਰਿਕਟਰ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਅਪ੍ਰੈਲ 2008 ਵਿਚ ਦੱਖਣੀ ਅਫਰੀਕਾ ਖਿਲਾਫ ਕਾਨਪੁਰ ਵਿਚ ਖੇਡਿਆ ਸੀ।

PunjabKesari
ਘਰੇਲੂ ਕ੍ਰਿਕਟ ਦੀ ਰਨ ਮਸ਼ੀਨ ਨੇ ਇਸ ਮੌਕੇ 'ਤੇ ਕਿਹਾ ਕਿ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਅਨੀਲ ਕੁੰਬਲੇ, ਵੀ. ਵੀ. ਐੱਸ. ਲਕਸ਼ਮਣ, ਵਰਿੰਦਰ ਸਹਿਵਾਗ ਅਤੇ ਐੱਮ. ਐੱਸ. ਧੋਨੀ ਵਰਗੇ ਖਿਡਾਰੀਆਂ ਦੇ ਨਾਲ ਡ੍ਰੈਸਿੰਗ ਰੁਮ ਸ਼ੇਅਰ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਸੰਜੇ ਮਾਂਜਰੇਕਰ ਮੇਰੇ ਪਹਿਲੇ ਕਪਤਾਨ ਸਨ ਅਤੇ ਮੁੰਬਈ ਟੀਮ ਵਿਚ ਸਚਿਨ, ਵਿਨੋਦ ਕਾਂਬਲੀ, ਜ਼ਹੀਰ ਖਾਨ, ਅਮੋਲ ਮੁਜੁਮਦਾਰ ਅਤੇ ਨਿਸ਼ੇਲ ਕੁਲਕਰਣੀ ਵਰਗੇ ਖਿਡਾਰੀਆਂ ਦੇ ਨਾਲ ਡ੍ਰੈਸਿੰਗ ਰੂਪ ਹਮੇਸ਼ਾ ਖਾਸ ਰਿਹਾ।

ਕ੍ਰਿਕਟ ਕਰੀਅਰ
PunjabKesari

ਜਾਫਰ ਨੇ ਟੈਸਟ ਕ੍ਰਿਕਟ ਵਿਚ ਸਾਲ 2000 ਵਿਚ ਦੱਖਣੀ ਅਫਰੀਕਾ ਖਿਲਾਫ ਆਪਣਾ ਕੌਮਾਂਤਰੀ ਡੈਬਿਊ ਕੀਤਾ ਸੀ। ਟੈਸਟ ਕ੍ਰਿਕਟ ਵਿਚ ਉਸ ਨੇ ਆਪਣਾ ਪਹਿਲਾ ਸੈਂਕੜਾ ਨਾਗਪੁਰ (2006) ਵਿਚ ਲਗਾਇਆ ਸੀ। ਜਾਫਰ ਨੇ ਪਹਿਲਾ ਫਾਈਨਲ 1996-97 ਸੀਜ਼ਨ ਵਿਚ ਖੇਡਿਆ ਸੀ। ਮੁੰਬਈ ਦੇ ਲਈ 18 ਸਾਲ ਖੇਡਣ ਤੋਂ ਬਾਅਦ ਉਸ ਨੇ 2015-16 ਵਿਚ ਵਿਦਰਭ ਵੱਲੋਂ ਖੇਡਣਾ ਸ਼ੁਰੂ ਕੀਤਾ। ਫਰਸਟ ਕਲਾਸ ਅਤੇ ਲਿਸਟ ਏ ਦੇ ਕੁਲ 342 ਮੈਚਾਂ ਵਿਚ ਉਸ ਨੇ 23,457 ਦੌੜਾਂ ਬਣਾਈਆਂ। ਫਰਸਟ ਕਲਾਸ (57) ਅਤੇ ਲਿਸਟ ਏ (10) ਦੋਵੇਂ ਮਿਲਾ ਕੇ ਜਾਫਰ ਨੇ 67 ਸੈਂਕੜੇ ਲਗਾਏ ਹਨ। ਵਸੀਮ ਜਾਫਰ ਘਰੇਲੂ ਕ੍ਰਿਕਟ ਵਿਚ ਇਕਲੌਤੇ ਖਿਡਾਰੀ ਹਨ, ਜਿਸ ਨੇ ਕਦੇ ਕੋਈ ਫਾਈਨਲ ਨਹੀਂ ਹਾਰਿਆ। ਜਾਫਰ 1996-97 ਤੋਂ 2012-13 ਵਿਚਾਲੇ 8 ਵਾਰ ਰਣਜੀ ਟਰਾਫੀ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਅਤੇ ਫਿਰ ਲਗਾਤਾਰ 2 ਵਾਰ ਉਸ ਨੇ ਵਿਦਰਭ ਨੂੰ ਖਿਤਾਬ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ। ਬੀਤੇ ਸਾਲ ਸੀਜ਼ਨ ਵਿਚ ਉਸ ਨੇ ਬੱਲੇ ਨਾਲ 11 ਮੈਚਾਂ ਵਿਚ 69.13 ਦੀ ਔਸਤ ਨਾਲ 4 ਸੈਂਕੜਿਆਂ ਦੀ ਬਦੌਲਤ 1037 ਦੌੜਾਂ ਬਣਾਈਆਂ ਸੀ।

ਦੂਜੇ ਹੀ ਫਰਸਟ ਕਲਾਸ ਮੈਚ ਵਿਚ ਤੀਹਰਾ ਸੈਂਕੜਾ
PunjabKesari
ਜਾਫਰ ਨੇ ਕਰੀਅਰ ਦੇ ਦੂਜੇ ਹੀ ਫਰਸਟ ਕਲਾਸ ਮੈਚ ਵਿਚ ਤੀਹਰਾ ਸੈਂਕੜਾ ਲਗਾ ਕੇ ਸਾਲ 2000 ਵਿਚ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਬਣਾ ਲਈ ਸੀ। ਉਸ ਨੇ ਕਰੀਅਰ ਦਾ ਪਹਿਲਾ ਟੈਸਟ ਮੈਚ ਫਰਵਰੀ 2000 ਵਿਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਅਤੇ ਮੈਚ ਵਿਚ ਕੁਲ 10 ਦੌੜਾਂ (6 ਅਤੇ 4) ਬਣਾ ਸਕੇ। ਟੈਸਟ ਵਿਚ ਪਹਿਲਾ ਸੈਂਕੜਾ ਲਾਉਣ ਲਈ ਉਸ ਨੂੰ 6 ਸਾਲ ਦੀ ਉਡੀਕ ਕਰਨੀ ਪਈ। ਹਾਲਾਂਕਿ ਇਸ ਤੋਂ ਬਾਅਦ ਉਹ ਟੈਸਟ ਕ੍ਰਿਕਟ ਵਿਚ ਦੋਹਰਾ ਸੈਂਕੜਾ ਲਾਉਣ 'ਚ ਵੀ ਸਫਲ ਰਹੇ।

ਕਿੰਗਜ਼ ਇਲੈਵਨ ਪੰਜਾਬ ਵਿਚ ਮਿਲੀ ਅਹਿਮ ਭੂਮਿਕਾ
ਭਾਰਤ ਦੇ ਸਾਬਕਾ ਕ੍ਰਿਕਟਰ ਵਸੀਮ ਜਾਫਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੀਜ਼ਨ ਦੇ ਲਈ ਕਿੰਗਜ਼ ਇਲੈਵਨ ਪੰਜਾਬ ਦਾ ਬੱਲੇਬਾਜ਼ੀ ਕੋਚ ਬਣਾਇਆ ਗਿਆ ਹੈ। ਉਹ ਪ੍ਰਿਟੀ ਜ਼ਿੰਟਾ ਦੀ ਮਾਲਕਾਨਾ ਹੱਕ ਵਾਲੀ ਟੀਮ ਨੂੰ ਬੱਲੇਬਾਜ਼ੀ ਦੇ ਗੁਣ ਸਿਖਾਉਂਦੇ ਦਿਸਣਗੇ।

ਰਣਜੀ ਵਿਚ ਰਿਕਾਰਡ 12 ਹਜ਼ਾਰ ਦੌੜਾਂ
PunjabKesari
ਫਰਸਟ ਕਲਾਸ ਕ੍ਰਿਖਟ ਵਿਚ 260 ਮੈਚ ਖੇਡ ਕੇ ਜਾਫਰ ਨੇ ਕਰੀਬ 19410 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ 57 ਸੈਂਕੜੇ ਅਤੇ 91 ਅਰਧ ਸੈਂਕੜੇ ਵੀ ਲਗਾਏ ਹਨ। ਉੱਥੇ ਹੀ ਵਸੀਮ ਜਾਫਰ ਨੇ 150 ਰਣਜੀ ਮੈਚ ਖੇਡਣ ਵਾਲੇ ਇਕਲੌਤੇ ਖਿਡਾਰੀ ਹਨ ਅਤੇ ਉਸ ਨੇ ਨਾਂ 12 ਹਜ਼ਾਰ ਤੋਂ ਵੱਧ ਦੌੜਾਂ ਹਨ ਜੋ ਕਿ ਬਹੁਤ ਵੱਡਾ ਰਿਕਾਰਡ ਹੈ।


Related News