ਮਿਨਰਵਾ ਦੀ FC ਕੱਪ ''ਚ ਪਹਿਲੀ ਜਿੱਤ ਦੀ ਉਡੀਕ ਬਰਕਰਾਰ

Wednesday, May 15, 2019 - 06:50 PM (IST)

ਮਿਨਰਵਾ ਦੀ FC ਕੱਪ ''ਚ ਪਹਿਲੀ ਜਿੱਤ ਦੀ ਉਡੀਕ ਬਰਕਰਾਰ

ਕਾਠਮਾਂਡੂ : ਮਿਨਰਵਾ ਪੰਜਾਬ ਨੂੰ ਐੱਫ. ਸੀ. ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁਪ-ਈ ਮੈਚ 'ਚ ਬੁੱਧਵਾਰ ਨੂੰ ਨੇਪਾਲ ਦੇ ਮਨਾਂਗ ਮਾਰਸ਼ਯਾਂਗਦੀ ਕਲੱਬ ਖਿਲਾਫ 1-1 ਨਾਲ ਡਰਾਅ ਖੇਡ ਕੇ ਸਬਰ ਕਰਨਾ ਪਿਆ। ਇਸ ਨਤੀਜੇ ਨਾਲ ਮਿਨਰਵਾ ਦੀ ਟੂਰਨਾਮੈਂਟ ਦੇ ਅਗਲੇ ਦੌਰ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ  ਵੱਡਾ ਝਟਕਾ ਲੱਗਾ ਹੈ। ਥੋਈਬਾ ਸਿੰਘ ਨੇ 40ਵੇਂ ਮਿੰਟ ਵਿਚ ਗੋਲ ਕਰ ਕੇ ਮਿਨਰਵਾ ਨੂੰ ਬੜ੍ਹਤ ਦਿਵਾਈ ਪਰ ਮਨਾਂਗ ਦੇ ਡਿਫੈਂਡਰ ਓਲੁਵਾਸਿਨਾ ਅਜੀਜ ਨੇ 81ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਕੇ ਭਾਰਤੀ ਕਲੱਬ ਦੀ ਜਿੱਤ ਦੀਆਂ ਉਮਦਾਂ ਨੂੰ ਖਤਮ ਕੀਤਾ। ਮਿਨਰਵਾ ਨੂੰ ਦੂਜੇ ਹਾਫ ਵਿਚ 10 ਖਿਡਾਰੀਆਂ ਦੇ ਨਾਲ ਖੇਡਣਾ ਪਿਆ ਕਿਉਂਕਿ ਹਾਫ ਟਾਈਮ ਤੋਂ ਠੀਕ ਪਹਿਲਾਂ ਪ੍ਰਤੀਸ਼ ਜੋਸ਼ੀ ਨੂੰ ਲਾਲ ਕਾਰ ਮਿਲ ਗਿਆ ਸੀ। ਮਿਨਰਵਾ ਦਾ ਇਹ 4 ਮੈਚਾਂ ਵਿਚ ਚੌਥਾ ਡਰਾਅ ਹੈ ਅਤੇ ਉਸਦੀ ਐੱਫ. ਸੀ. ਕੱਪ ਵਿਚ ਪਹਿਲੀ ਜਿੱਤ ਦੀ ਉਡੀਕ  ਵੱਧ ਗਈ ਹੈ। ਉਸਦੇ 4 ਮੈਚਾਂ ਵਿਚ 4 ਅੰਕ ਹਨ ਅਤੇ ਅਗਲੇ ਦੌਰ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਉਸ ਨੂੰ ਬਾਕੀ ਬਚੇ ਦੋਵੇਂ ਮੈਚ ਜਿੱਤਣੇ ਹੋਣਗੇ।


Related News