ਰਿਪੋਰਟਰ ਨੂੰ ਕਿੱਸ ਕਰਨ ''ਤੇ ਕੁਬ੍ਰਤ ਨੇ ਕੀਤਾ ਮੁਆਫੀ ਮੰਗਣ ਤੋਂ ਇਨਕਾਰ

Thursday, Mar 28, 2019 - 03:48 AM (IST)

ਰਿਪੋਰਟਰ ਨੂੰ ਕਿੱਸ ਕਰਨ ''ਤੇ ਕੁਬ੍ਰਤ ਨੇ ਕੀਤਾ ਮੁਆਫੀ ਮੰਗਣ ਤੋਂ ਇਨਕਾਰ

ਜਲੰਧਰ - ਆਈ. ਬੀ. ਟੀ. ਬੈਲਟ ਲਈ ਏਂਧੋਨੀ ਜੋਸ਼ੂਆ ਦੇ ਨੰਬਰ ਵਨ ਵਿਰੋਧੀ ਮੰਨੇ ਜਾ ਰਹੇ ਫਾਈਟਰ ਕੁਬ੍ਰਤ ਪੁਲਿਵ ਨੇ ਬੀਤੇ ਦਿਨੀਂ ਫਾਈਟ ਖਤਮ ਹੋਣ ਤੋਂ ਬਾਅਦ ਇੰਟਰਵਿਊ ਲੈ ਰਹੀ ਮਹਿਲਾ ਰਿਪੋਰਟਰ ਨੂੰ ਚੁੰਮ ਲਿਆ ਸੀ। ਕੁਬ੍ਰਤ ਦੇ ਇਸ ਵਿਵਹਾਰ ਨੂੰ ਲੈ ਕੇ ਸੋਸ਼ਲ ਸਾਈਟਸ 'ਤੇ ਉਸ ਦੀ ਖੂਬ ਨਿੰਦਾ ਹੋਈ ਸੀ। ਲੋਕਾਂ ਨੇ ਉਸ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਕਿਹਾ ਸੀ। ਹੁਣ ਕੁਬ੍ਰਤ ਨੇ ਖੁਦ ਹੀ ਅੱਗੇ ਆ ਕੇ ਇਸ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਜੇਨੀ (ਰਿਪੋਰਟਰ) ਅਸਲ ਵਿਚ ਮੇਰੀ ਇਕ ਚੰਗੀ ਦੋਸਤ ਹੈ। ਮੈਚ ਤੋਂ ਬਾਅਦ ਮੈਚ ਖੁਸ਼ੀ ਸੀ। ਇਸ ਲਈ ਇੰਟਰਵਿਊ ਦੌਰਾਨ ਉਸ ਨੂੰ ਇਕ ਕਿੱਸ ਦੇ ਦਿੱਤੀ। ਕੁਬ੍ਰਤ ਨੇ ਕਿਹਾ ਕਿ ਜੇਨੀ ਨੇ ਵੀ ਉਕਤ ਕਿੱਸ ਦਾ ਬੁਰਾ ਨਹੀਂ ਮਨਾਇਆ। ਉਹ ਤਾਂ ਮੈਚ ਜਿੱਤਣ ਤੋਂ ਬਾਅਦ ਦੇਰ ਰਾਤ ਹੋਈ ਪਾਰਟੀ 'ਚ ਵੀ ਉਸ ਦੇ ਨਾਲ ਮੌਜੂਦ ਸੀ। ਉਕਤ ਪਾਰਟੀ 'ਚ ਅਸੀਂ ਉਸ ਕਿੱਸ 'ਤੇ ਗੱਲ ਵੀ ਕੀਤੀ ਸੀ। ਇਸ ਤੋਂ ਜ਼ਿਆਦਾ ਗੱਲ ਹੋਰ ਕੁਝ ਨਹੀਂ ਹੈ। 


ਦੱਸ ਦੇਈਏ ਕਿ ਕੁਬ੍ਰਤ ਦੀ ਇਸ ਹਰਕਤ ਤੋਂ ਬਾਅਦ ਸੋਸ਼ਲ ਸਾਈਟਸ 'ਤੇ ਉਸ ਦੀ ਖੂਬ ਨਿੰਦਾ ਹੋਈ ਸੀ। ਕਿਹਾ ਗਿਆ- ਕੁਬ੍ਰਤ ਨੂੰ ਮਰਿਆਦਾ 'ਚ ਰਹਿਣਾ ਚਾਹੀਦਾ ਸੀ। ਰਿਪੋਰਟਰ ਸਿਰਫ ਆਪਣਾ ਕੰਮ ਕਰ ਰਹੀ ਸੀ। ਕੁਬ੍ਰਤ ਨੂੰ ਇਹ ਸਮਝਣਾ ਚਾਹੀਦਾ ਸੀ ਕਿ ਉਹ ਟੀ. ਵੀ. 'ਤੇ ਹੈ ਤੇ ਉਸ ਦੇ ਲੱਖਾਂ ਫੈਨਸ ਉਸ 'ਤੇ ਨਜ਼ਰਾਂ ਜਮਾ ਕੇ ਬੈਠੇ ਹਨ।


author

Gurdeep Singh

Content Editor

Related News