ਸਪੇਨ ''ਚ ਰੋਨਾਲਡੋ ਖਿਲਾਫ ਟੈਕਸ ਚੋਰੀ ਦਾ ਕੇਸ ਦਰਜ

06/13/2017 6:59:13 PM

ਮੈਡ੍ਰਿਡ— ਸਪੇਨ 'ਚ ਪੁਰਤਗਾਲੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਖਿਲਾਫ ਟੈਕਸ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ 'ਚ 2011 ਤੋਂ 2014 ਦੇ ਵਿਚਾਲੇ ਸਪੈਨਿਸ਼ ਪ੍ਰਸ਼ਾਸਨ ਨੂੰ ਟੈਕਸ ਚੋਰੀ ਤੋਂ 1.47 ਕਰੋੜ ਯੂਰੋ ਦਾ ਨੁਕਸਾਨ ਹੋਇਆ ਹੈ। ਰੀਆਲ ਮੈਡ੍ਰਿਡ ਦੇ ਸਟਾਰ ਫੁੱਟਬਾਲਰ ਰੋਨਾਲਡੋ ਦੇ ਖਿਲਾਫ ਮੈਡ੍ਰਿਡ ਸਥਿਤ ਸਰਕਾਰੀ ਸਪੈਨਿਸ਼ ਵਿਭਾਗ ਨੇ ਇਹ ਮਾਮਲਾ ਦਰਜ ਕੀਤਾ ਹੈ। 

ਵਿਭਾਗ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰੋਨਾਲਡੋ ਨੇ ਜਾਣਬੁੱਝ ਕੇ ਇਹ ਟੈਕਸ ਚੋਰੀ ਕੀਤੀ ਸੀ ਅਤੇ ਸਪੇਨ 'ਚ ਆਪਣੀ ਇਮੇਜ ਰਾਈਟ ਤੋਂ ਹੋਈ ਕਮਾਈ ਨੂੰ ਸਪੈਨਿਸ਼ ਪ੍ਰਸ਼ਾਸਨ ਤੋਂ ਲੁਕੋਇਆ। ਇਹ ਕਾਨੂੰਨੀ ਮਾਮਲਾ ਉਸ ਰਿਪੋਰਟ 'ਤੇ ਅਧਾਰਤ ਹੈ ਜਿਸ ਨੂੰ ਸਪੇਨ ਦੀ ਟੈਕਸ ਏਜੰਸੀ ਏ.ਈ.ਏ.ਟੀ. ਨੇ ਸਰਕਾਰੀ ਵਕੀਲ ਨੂੰ ਭੇਜਿਆ ਹੈ। ਰੋਨਾਲਡੋ ਵੱਲੋਂ ਇਸ ਬਾਰੇ 'ਚ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।


Related News