ਰਿਕਰਵ ਪੁਰਸ਼ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ''ਚ ਜਿੱਤਿਆ ਚਾਂਦੀ ਤਮਗਾ

Monday, Jun 17, 2019 - 03:42 AM (IST)

ਰਿਕਰਵ ਪੁਰਸ਼ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ''ਚ ਜਿੱਤਿਆ ਚਾਂਦੀ ਤਮਗਾ

ਹਟੋਗੇਨਵਾਸ਼ (ਹਾਲੈਂਡ)— ਭਾਰਤੀ ਰਿਕਰਵ ਪੁਰਸ਼ ਤੀਰਅੰਦਾਜ਼ੀ ਟੀਮ 14 ਸਾਲ ਦੇ ਲੰਬੇ ਸਮੇਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ ਪਰ ਐਤਵਾਰ ਉਸ ਨੂੰ ਚੀਨ ਹੱਥੋਂ 2-6 ਨਾਲ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਤਰੁਣਦੀਪ ਰਾਏ, ਆਤੁਨ ਦਾਸ ਅਤੇ ਪ੍ਰਵੀਨ ਯਾਦਵ ਨੇ ਇਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪੁੱਜਣ ਦੇ ਨਾਲ ਹੀ ਭਾਰਤ ਨੂੰ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਤਿੰਨ ਓਲੰਪਿਕ ਕੋਟਾ ਸਥਾਨ ਦਿਵਾ ਦਿੱਤੇ ਸਨ ਅਤੇ ਹੁਣ ਉਸ ਨੇ ਚਾਂਦੀ ਤਮਗਾ ਜਿੱਤਿਆ। 14 ਸਾਲ ਪਹਿਲਾਂ ਵੀ ਭਾਰਤੀ ਟੀਮ 2005 'ਚ ਮੈਡ੍ਰਿਡ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ ਸੀ ਅਤੇ ਉਦੋਂ ਵੀ ਉਸ ਨੂੰ ਚਾਂਦੀ ਤਮਗਾ ਮਿਲਿਆ ਸੀ। 2005 ਦੀ ਟੀਮ ਦੇ ਮੈਂਬਰਾਂ 'ਚ ਤਰੁਣਦੀਪ ਤਾਲੁਕਦਾਰ, ਰੌਬਿਨ, ਹੰਸਦਾ ਅਤੇ ਗੌਤਮ ਸਿੰਘ ਸ਼ਾਮਲ ਸਨ। ਤਰੁਣਦੀਪ 14 ਸਾਲ ਬਾਅਦ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ 'ਚ ਵੀ ਸ਼ਾਮਲ ਰਿਹਾ। ਫਾਈਨਲ 'ਚ ਭਾਰਤੀ ਟੀਮ ਚੀਨ ਨੂੰ ਨਹੀਂ ਹਰਾ ਸਕੀ।
 


author

Gurdeep Singh

Content Editor

Related News