500 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਇਸ ਸ਼੍ਰੀਲੰਕਾਈ ਖਿਡਾਰੀ ਨੇ ਬਣਾਇਆ ਰਿਕਾਰਡ
Monday, Sep 02, 2019 - 03:26 PM (IST)

ਸਪੋਰਟਸ ਡੈਸਕ : ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਐਤਵਾਰ ਨੂੰ ਪਹਿਲਾ ਟੀ-20 ਮੁਕਾਬਲਾ ਖੇਡਿਆ ਗਿਆ। ਪਲੇਕਲ ਵਿਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਨਿਊਜ਼ੀਲੈਂਡ ਨੇ ਬਾਜ਼ੀ ਮਾਰੀ ਅਤੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
ਹਾਰ ਦੇ ਬਾਵਜੂਦ ਸ਼੍ਰੀਲੰਕਾ ਦੇ ਨਾਂ ਕਈ ਰਿਕਾਰਡ ਦਰਜ ਹੋ ਗਏ। ਕਪਤਾਨ ਮਲਿੰਗਾ ਜਿੱਥੇ 99 ਵਿਕਟਾਂ ਦੇ ਨਾਲ ਟੀ-20 ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਉੱਥੇ ਹੀ ਹਾਰ ਦੇ ਨਾਲ ਸ਼੍ਰੀਲੰਕਾ ਟੀ-20 ਵਿਚ ਸਬ ਤੋਂ ਵੱਧ 57 ਮੈਚ ਹਾਰਨ ਵਾਲੀ ਟੀਮ ਬਣ ਗਈ। ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਖਿਡਾਰੀ ਇਸੁਰੂ ਉਡਾਨਾ ਨੇ ਇਕ ਖਾਸ ਉਪਲੱਬਧੀ ਆਪਣੇ ਨਾਂ ਕਰ ਲਈ। ਉਡਾਨਾ ਨੇ ਸਿਰਫ 3 ਗੇਂਦਾਂ ਵਿਚ 500 ਦੀ ਸਟ੍ਰਾਈਕ ਨਾਲ ਅਜੇਤੂ 15 ਦੌੜਾਂ ਬਣਾਈਆਂ। ਉਹ ਹੁਣ 2 ਵੱਧ ਗੇਂਦਾਂ ਖੇਡ ਕੇ 500 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਣ ਵਾਲੇ ਸ਼੍ਰੀਲੰਕਾ ਦੇ ਪਹਿਲੇ ਅਤੇ ਦੁਨੀਆ ਦੇ ਦੂਜੇ ਖਿਡਾਰੀ ਬਣ ਗਏ ਹਨ। 6ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉੱਤਰੇ ਉਡਾਨਾ ਨੇ 3 ਗੇਂਦਾਂ ਵਿਚ 2 ਛੱਕੇ ਲਗਾਏ ਅਤੇ ਅਜੇਤੂ ਰਹੇ।
ਉਡਾਨਾ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਖਿਡਾਰੀ ਐੱਲ. ਬੀ. ਮਾਰਕਲ ਨੇ ਭਾਰਤ ਖਿਲਾਫ 3 ਗੇਂਦਾਂ ਵਿਚ 533 ਦੀ ਸਟ੍ਰਾਈਕ ਰੇਟ ਨਾਲ ਅਜੇਤੂ 16 ਦੌੜਾਂ ਬਣਾਈਆਂ ਸੀ।