ਲੇਵਾਂਟੇ ਨੇ ਰੀਅਲ ਮੈਡਿ੍ਰਡ ਨੂੰ ਹਰਾਇਆ

Sunday, Jan 31, 2021 - 05:24 PM (IST)

ਬਾਰਸੀਲੋਨਾ— ਥਿਬੌਟ ਕੋਰਟੋਇਸ ਨੇ ਪੈਨਲਟੀ ਦਾ ਬਹੁਤ ਚੰਗੀ ਤਰ੍ਹਾਂ ਬਚਾਅ ਕੀਤਾ ਪਰ ਇਸ ਦੇ ਬਾਵਜੂਦ ਰੀਅਲ ਮੈਡਿ੍ਰਡ ਨੂੰ ਸਪੈਨਿਸ਼ ਫ਼ੁੱਟਬਾਲ ਲੀਗ ਲਾ ਲਿਗਾ ’ਚ ਆਪਣੀਆਂ ਗ਼ਲਤੀਆਂ ਦਾ ਖ਼ਾਮੀਆਜ਼ਾ ਲੇਵਾਂਟੋ ਦੇ ਹੱਥੋਂ ਹਾਰ ਨਾਲ ਚੁਕਾਉਣਾ ਪਿਆ। ਲੇਵਾਂਟੋ ਨੇ ਇਹ ਮੈਚ 2-1 ਨਾਲ ਜਿੱਤਿਆ। ਮੌਜੂਦਾ ਚੈਂਪੀਅਨ ਰੀਅਲ ਮੈਡਿ੍ਰਡ ਅੱਠਵੇਂ ਮਿੰਟ ’ਚ ਅਡੇਰ ਮਿਲਿਤਾਓ ਨੂੰ ਬਾਹਰ ਭੇਜੇ ਜਾਣ ਕਾਰਨ 10 ਖਿਡਾਰੀਆਂ ਦੇ ਨਾਲ ਖੇਡ ਰਿਹਾ ਸੀ। ਜਦੋਂ ਸਕੋਰ 1-1 ਨਾਲ ਬਰਾਬਰ ਸੀ ਉਦੋਂ ਦੂਜੇ ਹਾਫ਼ ’ਚ ਕੋਰਟੋਇਸ ਨੇ ਰੋਜਰ ਮਾਰਟੀ ਦੀ ਪੈਨਲਟੀ ਨੂੰ ਰੋਕਿਆ ਸੀ। ਮਾਰਟੀ ਹਾਲਾਂਕਿ 78ਵੇਂ ਮਿੰਟ ’ਚ ਗੋਲ ਦਾਗ਼ਣ ’ਚ ਸਫਲ ਰਹੇ ਜੋ ਫੈਸਲਾਕੁੰਨ ਸਾਬਤ ਹੋਇਆ। 
ਇਹ ਵੀ ਪੜ੍ਹੋ : ਮੇਸੀ ਨੇ ਕੀਤਾ ਬਾਰਸੀਲੋਨਾ ਨਾਲ 55.5 ਕਰੋੜ ਯੂਰੋ ਦਾ ਕਰਾਰ

PunjabKesariਮਾਰਕੋ ਅਸੇਨਸਿਓ ਨੇ 13ਵੇਂ ਮਿੰਟ ’ਚ ਰੀਅਲ ਮੈਡਿ੍ਰਡ ਨੂੰ ਬੜ੍ਹਤ ਦਿਵਾਈ ਪਰ ਜੋਸ ਲੁਈਸ ਮੋਰਾਲਸ ਨੇ 32ਵੇਂ ਮਿੰਟ ’ਚ ਲੇਵਾਂਟੋ ਨੂੰ ਬਰਾਬਰੀ ਦਿਵਾ ਦਿੱਤੀ ਸੀ। ਰੀਅਲ ਮੈਡਿ੍ਰਡ ਅਜੇ ਵੀ ਦੂਜੇ ਸਥਾਨ ’ਤੇ ਹੈ ਪਰ ਉਸ ਦੇ 20 ਮੈਚਾਂ ’ਚ 40 ਅੰਕ ਹਨ ਜਦਕਿ ਐਟਲੈਕਿਟਕੋ ਮੈਡਿ੍ਰਡ 18 ਮੈਚਾਂ ’ਚ 17 ਅੰਕ ਲੈ ਕੇ ਚੋਟੀ ’ਤੇ ਹੈ। ਲੇਵਾਂਟੋ ਇਸ ਜਿੱਤ ਨਾਲ 20 ਮੈਚਾਂ ’ਚ 26 ਅੰਕ ਦੇ ਨਾਲ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰੀਅਲ ਸੋਸੀਡਾਡ ਤੇ ਵਿੱਲਾਰੀਆਲ ਵਿਚਾਲੇ ਇਕ ਹੋਰ ਮੈਚ 1-1 ਨਾਲ ਡਰਾਅ ਰਿਹਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News