ਰੀਅਲ ਕਸ਼ਮੀਰ ਨੇ ਪੰਜਾਬ ਨਾਲ ਖੇਡਿਆ ਡਰਾਅ

Saturday, Jan 11, 2020 - 11:41 AM (IST)

ਰੀਅਲ ਕਸ਼ਮੀਰ ਨੇ ਪੰਜਾਬ ਨਾਲ ਖੇਡਿਆ ਡਰਾਅ

ਸ਼੍ਰੀਨਗਰ— ਰੀਅਲ ਕਸ਼ਮੀਰ ਨੇ ਇਕ ਗੋਲ ਨਾਲ ਪਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਐੱਫ. ਸੀ. ਨੂੰ ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ਦੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ 1-1 ਨਲ ਡਰਾਅ 'ਤੇ ਰੋਕ ਕੇ ਅੰਕ ਵੰਡੇ। ਕਸ਼ਮੀਰ ਨੇ ਆਪਣੇ ਮੈਦਾਨ 'ਤੇ ਪਿਛਲੇ ਮੈਚ ਨੂੰ ਕੋਲਕਾਤਾ ਦੀ ਟੀਮ ਮੋਹਨ ਬਾਗਾਨ ਤੋਂ 0-2 ਨਾਲ ਗੁਆਇਆ ਸੀ ਪਰ ਇਸ ਮੈਚ 'ਚ ਉਸ ਨੇ ਪੰਜਾਬ ਨੂੰ ਡਰਾਅ 'ਤੇ ਰੋਕ ਲਿਆ।
PunjabKesari
ਪੰਜਾਬ ਨੇ ਮਾਕਨ ਚੋਥੇ ਦੇ 21ਵੇਂ ਮਿੰਟ'ਚ ਕੀਤੇ ਗਏ ਗੋਲ ਨਾਲ ਵਾਧਾ ਹਾਸਲ ਕੀਤਾ ਪਰ ਕਸ਼ਮੀਰ ਦੇ ਗਨੋਰੋ ਕ੍ਰੀਜ਼ੋ ਨੇ 62ਵੇਂ ਮਿੰਟ 'ਚ ਗੋਲ ਕਰਕੇ ਬਰਾਬਰੀ ਦਿਵਾ ਦਿੱਤੀ ਸੀ ਅਤੇ 8500 ਘਰੇਲੂ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ। ਕਸ਼ਮੀਰ ਦੇ ਕ੍ਰੀਜ਼ੋ ਨੂੰ ਹੀਰੋ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ। ਇਸ ਡਰਾਅ ਦੇ ਬਾਅਦ ਪੰਜਾਬ ਦੀ ਟੀਮ 7 ਮੈਚਾਂ ਦੀ  10 ਅੰਕਾਂ ਦੇ ਨਾਲ ਸਕੋਰ ਬੋਰਡ 'ਚ ਤੀਜੇ ਸਥਾਨ 'ਤੇ ਹੈ ਜਦਕਿ ਕਸ਼ਮੀਰ ਦੀ ਟੀਮ ਪੰਜ ਮੈਚਾਂ 'ਚ 6 ਅੰਕਾਂ ਦੇ ਨਾਲ ਅੱਠਵੇਂ ਸਥਾਨ 'ਤੇ ਹੈ।


author

Tarsem Singh

Content Editor

Related News