ਭਾਰਤ ਦੇ ਲਈ ਟੀ-20 ਖੇਡਣ ਨੂੰ ਤਿਆਰ ਹਾਂ : ਹਰਭਜਨ ਸਿੰਘ

Monday, May 25, 2020 - 07:08 PM (IST)

ਭਾਰਤ ਦੇ ਲਈ ਟੀ-20 ਖੇਡਣ ਨੂੰ ਤਿਆਰ ਹਾਂ : ਹਰਭਜਨ ਸਿੰਘ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਉਹ ਹੁਣ ਵੀ ਭਾਰਤ ਦੇ ਲਈ ਖੇਡ ਸਕਦੇ ਹਨ। ਜੁਲਾਈ 'ਚ 40 ਸਾਲ ਦੇ ਹੋਣ ਵਾਲੇ ਇਸ ਖਿਡਾਰੀ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਟੀਮ ਦੇ ਨਾਲ ਟੀ-20 ਸਵਰੂਪ 'ਚ ਖੇਡਣ ਦੇ ਲਈ ਤਿਆਰ ਹਨ। ਹਰਭਜਨ ਸਿੰਘ ਨੇ ਕਿਹਾ ਹੈ ਕਿ ਉਹ ਆਈ. ਪੀ. ਐੱਲ. 'ਚ ਖੇਡ ਰਹੇ ਹਨ ਤੇ ਇਸ ਲਈ ਦੇਸ਼ ਦੇ ਲਈ ਟੀ-20 ਖੇਡ ਸਕਦੇ ਹਨ। ਆਈ. ਪੀ. ਐੱਲ. 'ਚ ਹਰਭਜਨ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸੰਯੁਕਤ ਰੂਪ ਨਾਲ ਤੀਜੇ ਗੇਂਦਬਾਜ਼ ਹਨ। ਉਨ੍ਹਾਂ ਨੇ ਹੁਣ ਤਕ 150 ਵਿਕਟਾਂ ਆਪਣੇ ਨਾਂ ਕੀਤੀਆਂ ਹਨ।
ਹਰਭਜਨ ਨੇ ਭਾਰਤ ਦੇ ਲਈ ਆਪਣਾ ਆਖਰੀ ਮੈਚ 2016 'ਚ ਏਸ਼ੀਆ ਕੱਪ 'ਚ ਖੇਡਿਆ ਸੀ। ਵੈਬਸਾਈਟ ਈ. ਐੱਸ. ਪੀ. ਐੱਨ. ਕ੍ਰਿਕਇੰਫੋ ਨੇ ਹਰਭਜਨ ਦੇ ਹਵਾਲੇ ਤੋਂ ਲਿਖਿਆ ਹੈ, ਮੈਂ ਤਿਆਰ ਹਾਂ। ਜੇਕਰ ਮੈਂ ਆਈ. ਪੀ. ਐੱਲ. 'ਚ ਵਧੀਆ ਗੇਂਦਬਾਜ਼ੀ ਕਰ ਸਕਦਾ ਹਾਂ...ਜੋ ਗੇਂਦਬਾਜ਼ਾਂ ਦੇ ਲਈ ਬਹੁਤ ਮੁਸ਼ਕਿਲ ਹੈ ਕਿਉਂਕਿ ਮੈਦਾਨ ਬਹੁਤ ਛੋਟੇ ਹੁੰਦੇ ਹਨ ਤੇ ਦੁਨੀਆ ਦੇ ਸਾਰੇ ਵੱਡੇ ਖਿਡਾਰੀ ਆਈ. ਪੀ. ਐੱਲ. 'ਚ ਖੇਡਦੇ ਹਨ। ਉਸਦੇ ਵਿਰੁੱਧ ਗੇਂਦਬਾਜ਼ੀ ਕਰਨਾ ਚੁਣੌਤੀਪੂਰਨ ਹੁੰਦਾ ਹੈ। ਜੇਕਰ ਤੁਸੀਂ ਉਸਦੇ ਵਿਰੁੱਧ ਆਈ. ਪੀ. ਐੱਲ. 'ਚ ਵਧੀਆ ਕਰ ਸਕਦੇ ਹੋ ਤਾਂ ਅੰਤਰਰਾਸ਼ਟਰੀ ਕ੍ਰਿਕਟ 'ਚ ਵੀ ਵਧੀਆ ਕਰ ਸਕਦੇ ਹੋ।


author

Gurdeep Singh

Content Editor

Related News