...ਜਦੋਂ RCB ਅਤੇ SRH ਦੇ ਮੈਚ ਦੋਰਾਨ ਚਾਹਲ ਦੀ ਪਤਨੀ ਧਨਾਸ਼੍ਰੀ ਦੀ ਆਵਾਜ਼ ਹੋਈ ਬੰਦ
Friday, Apr 16, 2021 - 11:18 AM (IST)
ਚੇਨਈ : ਰਾਇਲ ਚੈਲੇਂਜਰਸ ਬੈਂਗਲੋਰ ਨੇ ਬੁੱਧਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਸਨਰਾਈਜਰਸ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ। ਇਹ ਮੈਚ ਇਕ ਸਮੇਂ ਹੈਦਰਾਬਾਦ ਦੇ ਹੱਥ ਵਿਚ ਸੀ ਪਰ ਆਰ.ਸੀ.ਬੀ. ਨੇ ਕੁੱਝ ਓਵਰਾਂ ਵਿਚ ਇਸ ਨੂੰ ਹੈਦਰਾਬਾਦ ਤੋਂ ਖੋਹ ਲਿਆ। ਇਹ ਮੈਚ ਇੰਨਾ ਰੋਮਾਂਚਕ ਸੀ ਕਿ ਆਰ.ਸੀ.ਬੀ. ਦੇ ਸਪਿਨਰ ਯੁਜਵੇਂਦਰ ਚਾਹਲ ਦੀ ਪਤਨੀ ਧਨਾਸ਼੍ਰੀ ਵਰਮਾ ਦੀ ਟੀਮ ਨੂੰ ਚਿਅਰ ਕਰਦੇ ਹੋਏ ਅਚਾਨਕ ਆਵਾਜ਼ ਬੰਦ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ: 40 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ PR ਦੇਵੇਗਾ ਕੈਨੇਡਾ
ਦਰਅਸਲ ਆਰ.ਸੀ.ਬੀ. ਅਤੇ ਹੈਦਰਾਬਾਅਦ ਵਿਚਾਲੇ ਹੋਏ ਮੈਚ ਨੂੰ ਸਟੇਡੀਅਮ ਵਿਚ ਦੇਖਣ ਲਈ ਚਾਹਲ ਦੀ ਪਤਨੀ ਧਨਾਸ਼੍ਰੀ ਵਰਤਾ ਵੀ ਆਈ ਸੀ। ਉਹ ਆਰ.ਸੀ.ਬੀ. ਨੂੰ ਚਿਅਰ ਕਰ ਰਹੀ ਸੀ। ਮੈਚ ਦੇ ਬਾਅਦ ਧਨਾਸ਼੍ਰੀ ਨੇ ਇੰਸਟਾਗ੍ਰਾਮ ’ਤੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, ‘ਉਹ ਪਲ ਜਦੋਂ ਟੀਮ ਨੂੰ ਚਿਅਰ ਕਰਦੇ ਹੋਏ ਸਾਡੀ ਆਵਾਜ਼ ਬੰਦ ਹੋ ਗਈ। ਸ਼ਾਨਦਾਰ ਮੈਚ।’
ਇਹ ਵੀ ਪੜ੍ਹੋ : UAE ’ਚ 6 ਭਾਰਤੀਆਂ ਨੇ ਜਿੱਤਿਆ 2,72,000 ਡਾਲਰ ਤੋਂ ਜ਼ਿਆਦਾ ਦਾ ਲਕੀ ਡਰਾਅ
ਦੱਸ ਦੇਈਏ ਕਿ ਧਨਾਸ਼੍ਰੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਪੇਸ਼ੇ ਤੋਂ ਡਾਕਟਰ, ਕੋਰਿਓਗ੍ਰਾਫਰ ਅਤੇ ਯੂ-ਟਿਊਬਰ ਹੈ। ਯੁਜਵੇਂਦਰ ਚਾਹਲ ਲਈ ਇਹ ਮੁਕਾਬਲ ਕਾਫ਼ੀ ਖ਼ਾਸ ਸੀ। ਆਰ.ਸੀ.ਬੀ. ਵੱਲੋਂ ਉਨ੍ਹਾਂ ਦਾ ਇਹ 100ਵਾਂ ਮੈਚ ਸੀ। ਹਾਲਾਂਕਿ ਉਹ ਇਸ ਮੁਕਾਬਲੇ ਵਿਚ ਇਕ ਵੀ ਵਿਕਟ ਨਹੀਂ ਲੈ ਸਕੇ।
ਇਹ ਵੀ ਪੜ੍ਹੋ : ...ਜਦੋਂ ਵੀਡੀਓ ਕਾਨਫਰੰਸ ਦੌਰਾਨ ਬਿਨਾਂ ਕੱਪੜਿਆਂ ਦੇ ਸਾਹਮਣੇ ਆਇਆ ਕੈਨੇਡਾ ਦਾ ਸੰਸਦ ਮੈਂਬਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।