ਰਾਇਡੂ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ''ਤੇ ਭ੍ਰਿਸ਼ਟਾਚਾਰ ਦਾ ਲਗਾਇਆ ਦੋਸ਼, ਮੰਤਰੀ ਨੂੰ ਦਖਲ ਦੇਣ ਲਈ ਕਿਹਾ

Saturday, Nov 23, 2019 - 06:21 PM (IST)

ਰਾਇਡੂ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ''ਤੇ ਭ੍ਰਿਸ਼ਟਾਚਾਰ ਦਾ ਲਗਾਇਆ ਦੋਸ਼, ਮੰਤਰੀ ਨੂੰ ਦਖਲ ਦੇਣ ਲਈ ਕਿਹਾ

ਹੈਦਰਾਬਾਦ— ਬੱਲੇਬਾਜ਼ ਅੰਬਾਤੀ ਰਾਇਡੂ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ (ਐੱਚ. ਸੀ. ਏ.) ਵਿਚ ਵੱਡੇ ਪੈਮਾਨੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਸ਼ਨੀਵਾਰ ਨੂੰ ਤੇਲੰਗਾਨਾ ਦੇ ਪ੍ਰਭਾਵਸ਼ਾਲੀ ਮੰਤਰੀ ਕੇਟੀ ਰਾਮਰਾਵ ਨੂੰ ਦਖਲਅੰਦਾਜ਼ੀ ਕਰਨ ਲਈ ਕਿਹਾ ਹੈ। ਹੈਦਰਾਬਾਦ ਦੇ ਸਾਬਕਾ ਕਪਤਾਨ ਨੇ ਟਵਿਟਰ ਦਾ ਸਹਾਰਾ ਲੈਂਦਿਆਂ ਐੱਚ. ਸੀ. ਏ. ਦੇ ਕਈ ਮੈਂਬਰਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਦੇ ਮਾਮਲਿਆਂ 'ਚ ਦੇਰੀ ਲਾਉਣ ਦਾ ਦੋਸ਼ ਲਾਇਆ।

PunjabKesari

ਰਾਇਡੂ ਨੇ ਟਵੀਟ ਕੀਤਾ, ''ਹੈਲੋ ਸਰ ਕੇਟੀ ਰਾਮਰਾਵ, ''ਮੇਰੀ ਤੁਹਾਨੂੰ ਬੇਨਤੀ ਹੈ ਕਿ ਕ੍ਰਿਪਾ ਕਰਕੇ ਐੱਚ ਸੀ. ਏ. ਵਿਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ 'ਤੇ ਧਿਆਨ ਦੇ ਕੇ ਉਸ ਦਾ ਹੱਲ ਕਰੋ। ਹੈਦਰਾਬਾਦ ਕਿਵੇਂ ਸ਼ਾਨਦਾਰ ਪ੍ਰਦਰਸ਼ਨ ਕਰ ਸਕਦਾ ਹੈ ਜਦਕਿ ਉਸ ਦੀ ਕ੍ਰਿਕਟ ਟੀਮ ਪੈਸੇ ਅਤੇ ਭ੍ਰਿਸ਼ਟ ਲੋਕਾਂ ਤੋਂ ਪ੍ਰਭਾਵਿਤ ਹੈ,  ਜਿਨ੍ਹਾਂ ਖਿਲਾਫ ਏ. ਸੀ. ਬੀ. ਦੇ ਕਈ ਮਾਮਲੇ ਹਨ ਜੋ ਕਿ ਦਬਾਏ ਜਾ ਰਹੇ ਹਨ।'' ਐੱਚ. ਸੀ. ਏ. ਵਿਚ ਭ੍ਰਿਸ਼ਟਾਚਾਰ ਨੂੰ ਦੇਖਦਿਆਂ ਪਤਾ ਲੱਗਿਆ ਹੈ ਕਿ ਰਾਇਡੂ ਆਗਾਮੀ ਰਣਜੀ ਟਰਾਫੀ ਤੋਂ ਬਾਹਰ ਰਹਿ ਸਕਦਾ ਹੈ। ਐੱਚ. ਸੀ. ਏ. ਪ੍ਰਧਾਨ ਮੁਹੰਮਦ ਅਜ਼ਹਰੂਦੀਨ ਇਸ 'ਤੇ ਟਿੱਪਣੀ ਲਈ ਉਪਲੱਬਧ ਨਹੀਂ ਸਨ। ਭਾਰਤ ਵੱਲੋਂ 55 ਕੌਮਾਂਤਰੀ ਵਨ ਡੇ ਅਤੇ 6 ਟੀ-20 ਮੈਚ ਖੇਡਣ ਵਾਲੇ ਰਾਇਡੂ ਨੇ ਜੁਲਾਈ ਵਿਚ ਵਰਲਡ ਕੱਪ ਦੌਰਾਨ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪਰ ਅਗਸਤ ਵਿਚ ਉਸਨੇ ਆਪਣਾ ਫੈਸਲਾ ਬਦਲ ਦਿੱਤਾ ਸੀ।


Related News