ਰਵਿੰਦਰ ਜਡੇਜਾ ਸੱਟ ਕਾਰਨ ਏਸ਼ੀਆ ਕੱਪ 2022 ਤੋਂ ਬਾਹਰ, ਇਸ ਪਲੇਅਰ ਨੂੰ ਮਿਲਿਆ ਮੌਕਾ

Saturday, Sep 03, 2022 - 02:56 PM (IST)

ਨਵੀਂ ਦਿੱਲੀ-  ਭਾਰਤੀ ਕ੍ਰਿਕਟ ਟੀਮ ਦੇ ਧਾਕੜ ਆਲਰਾਊਂਡਰ ਰਵਿੰਦਰ ਜਡੇਜਾ ਗੋਡੇ ਦੀ ਸੱਟ ਕਾਰਨ ਏਸ਼ੀਆ ਕੱਪ 2022 ਤੋਂ ਬਾਹਰ ਹੋ ਗਏ ਹਨ। ਸਿਰਫ਼ ਦੋ ਮੈਚ ਖੇਡਣ ਤੋਂ ਬਾਅਦ ਰਵਿੰਦਰ ਜਡੇਜਾ ਦੇ ਟੀਮ ਤੋਂ ਬਾਹਰ ਹੋਣਾ ਭਾਰਤ ਲਈ ਕਿਤੇ ਵੀ ਚੰਗਾ ਨਹੀਂ ਹੈ। ਰਵਿੰਦਰ ਜਡੇਜਾ ਟੀਮ 'ਚ ਜੋ ਸੰਤੁਲਨ ਲਿਆਉਂਦੇ ਹਨ, ਉਹ ਸ਼ਾਨਦਾਰ ਹੈ ਅਤੇ ਉਸ ਦੀ ਜਗ੍ਹਾ ਭਰਨਾ ਮੁਸ਼ਕਿਲ ਹੈ।

ਇਹ ਵੀ ਪੜ੍ਹੋ : ਅਨੁਸ਼ਕਾ ਤੇ ਵਿਰਾਟ ਕੋਹਲੀ ਨੇ ਅਲੀਬਾਗ 'ਚ ਖਰੀਦਿਆ ਸਾਢੇ 19 ਕਰੋੜ ਦਾ ਫਾਰਮ ਹਾਊਸ

ਏਸ਼ੀਆ ਕੱਪ 2022 'ਚ ਸੁਪਰ ਫੋਰ 'ਚ ਭਾਰਤ ਦੇ ਕੋਲ ਹੁਣ ਤਿੰਨ ਮੈਚ ਹਨ, ਜੋ ਬਹੁਤ ਮਹੱਤਵਪੂਰਨ ਹਨ ਅਤੇ ਅਜਿਹੇ 'ਚ ਜਡੇਜਾ ਦਾ ਬਾਹਰ ਹੋਣਾ ਟੀਮ ਲਈ ਝਟਕਾ ਹੈ। ਹਾਲਾਂਕਿ ਉਨ੍ਹਾਂ ਦੀ ਜਗ੍ਹਾ ਸਪਿਨ ਆਲਰਾਊਂਡਰ ਅਕਸ਼ਰ ਪਟੇਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਆਪਣੀ ਸੱਟ ਕਾਰਨ ਪਿਛਲੇ ਕੁਝ ਸਮੇਂ ਤੋਂ ਟੀਮ ਇੰਡੀਆ 'ਚ ਅੰਦਰ ਅਤੇ ਬਾਹਰ ਰਹੇ ਹਨ।

PunjabKesari

ਹੁਣ ਇਹ ਹੈ ਏਸ਼ੀਆ ਕੱਪ ਲਈ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਕੇ. ਐੱਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਦੀਪਕ ਹੁੱਡਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਯੁਜ਼ਵੇਂਦਰ ਚਾਹਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਅਵੇਸ਼ ਖਾਨ।

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ 'ਤੇ 58 ਸਾਲਾ ਬਲਰਾਜ ਸਿੰਘ ਨੇ ਚਮਕਾਇਆ ਹੁਸ਼ਿਆਰਪੁਰ ਦਾ ਨਾਂ, ਸਾਈਕਲਿਸਟ 'ਚ ਜਿੱਤਿਆ ਮੈਡਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News