ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਇਹ ਖਿਡਾਰੀ ਹੋਇਆ ਸੱਟ ਦਾ ਸ਼ਿਕਾਰ

01/09/2021 2:36:07 PM

ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਦੇ ਤੀਜੇ ਦਿਨ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਅੱਜ ਦੇ ਦਿਨ ਮੈਚ ’ਚ ਪਹਿਲਾਂ ਰਿਸ਼ਭ ਪੰਤ ਨੂੰ ਕੂਹਣੀ ਦੀ ਸੱਟ ਲੱਗੀ ਤੇ ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਵਿੰਦਰ ਜਡੇਜਾ ਵੀ ਸੱਟ ਦਾ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ : Aus v Ind : ਅਰਧ ਸੈਂਕੜਾ ਬਣਾਉਣ ਦੇ ਬਾਵਜੂਦ ਵੀ ਪੁਜਾਰਾ ਦੇ ਨਾਂ ਹੋਇਆ ਇਹ ਸ਼ਰਮਨਾਕ ਰਿਕਾਰਡ

PunjabKesariਦਰਅਸਲ ਪਹਿਲੀ ਪਾਰੀ ’ਚ ਬੱਲੇਬਾਜ਼ੀ ਕਰਨ ਆਏ ਆਲਰਾਊਂਡਰ ਰਵਿੰਦਰ ਜਡੇਜਾ ਵੀ ਬੱਲੇਬਾਜ਼ੀ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਤੇ ਉਨ੍ਹਾਂ ਦੇ ਅੰਗੂਠੇ ’ਚ ਸੱਟ ਲੱਗੀ। ਪਰ ਸੱਟ ਦਾ ਸ਼ਿਕਾਰ ਹੋਣ ਦੇ ਬਾਵਜੂਦ ਜਡੇਜਾ ਨੇ ਟੀਮ ਲਈ ਬੱਲੇਬਾਜ਼ੀ ਜਾਰੀ ਰੱਖੀ ਤੇ ਉਹ ਅੰਤ ਤਕ ਅਜੇਤੂ ਰਹੇ। ਜਡੇਜਾ ਨੇ 37 ਗੇਂਦਾਂ ’ਚ 28 ਦੌੜਾਂ ਬਣਾਈਆਂ ਜਿਸ ’ਚ 5 ਚੌਕੇ ਸ਼ਾਮਲ ਸਨ। ਪਰ ਜਦੋਂ ਭਾਰਤੀ ਟੀਮ ਫੀਲਡਿੰਗ ਕਰਨ ਲਈ ਆਈ ਤਾਂ ਨਾ ਤਾਂ ਪੰਤ ਬਾਹਰ ਆਏ ਤੇ ਨਾ ਹੀ ਜਡੇਜਾ ਬਾਹਰ ਆਏ। ਦੋਹਾਂ ਖਿਡਾਰੀਆਂ ਦੀ ਜਗ੍ਹਾ ਸਬਸੀਚਿਊਟ ਖਿਡਾਰੀ ਮੈਦਾਨ ’ਤੇ ਆਏ।

PunjabKesariਦੋਹਾਂ ਹੀ ਖਿਡਾਰੀਆਂ ਨੂੰ ਸਕੈਨਿੰਗ ਲਈ ਭੇਜਿਆ ਗਿਆ ਜਿਸ ਤੋਂ ਬਾਅਦ ਹੀ ਪਤਾ ਲਗ ਸਕੇਗਾ ਕਿ ਸੱਟ ਕਿੰਨੀ ਗੰਭੀਰ ਹੈ। ਪੰਤ ਦੀ ਕੂਹਣੀ ਦੀ ਸਕੈਨਿੰਗ ਕੀਤੀ ਜਾਵੇਗੀ ਜਦਕਿ ਜਡੇਜਾ ਦੇ ਅੰਗੂਠੇ ਦੀ ਸਕੈਨਿੰਗ ਕੀਤੀ ਜਾਵੇਗੀ। ਜਡੇਜਾ ਨੇ ਪਹਿਲੀ ਪਾਰੀ ’ਚ ਆਸਟਰੇਲੀਆ ਦੀਆਂ ਚਾਰ ਵਿਕਟਾਂ ਲਈਆਂ ਸਨ ਤੇ ਸੈਂਕੜਾ ਲਾਉਣ ਵਾਲੇ ਸਮਿਥ ਨੂੰ ਰਨ ਆਊਟ ਕੀਤਾ ਸੀ।
ਇਹ ਵੀ ਪੜ੍ਹੋ : ਰਾਂਚੀ ’ਚ ਆਪਣੇ ਫ਼ਾਰਮ ’ਤੇ ਸਟਰਾਬੇਰੀ ਉਗਾ ਰਹੇ ਹਨ ਧੋਨੀ, ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ

PunjabKesariਇਸ ਦੌਰੇ ’ਚ ਪਹਿਲਾਂ ਵੀ ਲੱਗੀ ਸੀ ਸੱਟ
ਆਸਟਰੇਲੀਆਈ ਦੌਰੇ ’ਤੇ ਰਵਿੰਦਰ ਜਡੇਜਾ ਨੂੰ ਦੂਜੀ ਵਾਰ ਸੱਟ ਲੱਗੀ ਹੈ। ਉਨ੍ਹਾਂ ਨੂੰ ਪਹਿਲਾਂ ਕ੍ਰਿਕਟ ਦੇ ਛੋਟੇ ਫ਼ਾਰਮੈਟ ’ਚ ਸਿਰ ’ਤੇ ਸੱਟ ਲੱਗੀ ਸੀ ਜਿਸ ਕਾਰਨ ਉਨ੍ਹਾਂ ਨੂੰ ਬਾਹਰ ਬੈਠਣਾ ਪਿਆ ਸੀ। ਜਡੇਜਾ ਦੇ ਟੀਮ ’ਚ ਨਾ ਹੋਣ ਨਾਲ ਭਾਰਤੀ ਟੀਮ ਨੂੰ ਉਨ੍ਹਾਂ ਦੀ ਕਮੀ ਬਹੁਤ ਮਹਿਸੂਸ ਹੋਵੇਗੀ ਕਿਉਂਕਿ ਜਡੇਜਾ ਗੇਂਦ ਤੇ ਬੱਲੇ ਨਾਲ ਦੋਵੇਂ ’ਚ ਹੀ ਚੰਗੀ ਲੈਅ ’ਚ ਹਨ। ਉਨ੍ਹਾਂ ਨੇ ਇਸ ਸੀਰੀਜ਼ ’ਚ ਅਰਧ ਸੈਂਕੜਾ ਵੀ ਜੜਿਆ ਹੈ ਤੇ ਚਾਰ ਵਿਕਟਾਂ ਵੀ ਲਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News