ਵਨ ਡੇ ਸੀਰੀਜ਼ ''ਚ ਇਕ ਨਵਾਂ ਰਿਕਾਰਡ ਬਣਾ ਸਕਦੇ ਹਨ ਰਵਿੰਦਰ ਜਡੇਜਾ

Thursday, Oct 18, 2018 - 05:10 PM (IST)

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਆਪਣੇ ਨਾਂ ਕਰਨ ਤੋਂ ਬਾਅਦ ਭਾਰਤੀ ਟੀਮ ਦੀ ਨਜ਼ਰ 21 ਅਕਤੂਬਰ ਤੋਂ ਸ਼ੁਰੂ ਹੋ ਰਹੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਤੇ ਟਿਕੀ ਹੋਈ ਹੈ ਅਤੇ ਇਸ ਸੀਰੀਜ਼ 'ਚ ਆਲ ਰਾਊਂਡਰ ਰਵਿੰਦਰ ਜਡੇਜਾ ਦੀ ਨਜ਼ਰ ਭਾਰਤ ਦੇ ਦਿੱਗਜ਼ ਖਿਡਾਰੀ ਕਪਿਲ ਦੇਵ ਦੇ ਰਿਕਾਰਡ 'ਤੇ ਹੈ, ਏਸ਼ੀਆ ਕੱਪ 'ਚ ਵਨ ਡੇ ਕ੍ਰਿਕਟ 'ਚ ਦਮਦਾਰ ਵਾਪਸੀ ਕਰਨ ਵਾਲੇ ਜਡੇਜਾ ਨੇ ਵੈਸਟਇੰਡੀਜ਼ ਖਿਲਾਫ ਦੋਵੇਂ ਟੈਸਟ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਹਿਲੇ ਟੈਸਟ ਮੈਚ 'ਚ ਕੁਲ ਚਾਰ ਵਿਕਟ ਲੈਣ ਦੇ ਨਾਲ ਹੀ ਅਜੇਤੂ ਸੈਂਕੜਾ ਵੀ ਲਗਾਇਆ ਸੀ, ਉਥੇ ਦੂਜੇ ਟੈਸਟ ਦੀ ਦੂਜੀ ਪਾਰੀ 'ਚ 12 ਦੌੜਾਂ 'ਤੇ ਤਿੰਨ ਵਿਕਟ ਲਏ ਸਨ, ਹੁਣ ਜਡੇਜਾ ਕੋਲ ਆਉਣ ਵਾਲੇ ਵਨ ਡੇ ਸੀਰੀਜ਼ 'ਚ ਇਕ ਨਵਾਂ ਅਭਿਆਨ ਲਿਖਣ ਦਾ ਮੌਕਾ ਹੈ, ਜਡੇਜਾ ਕੈਰੇਬਿਆਈ ਟੀਮ ਖਿਲਾਫ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਕਪਿਲ ਦੇਵ ਦੇ ਰਿਕਾਰਡ ਤੋਂ ਸਿਰਫ 15 ਵਿਕਟਾਂ ਹੀ ਦੂਰ ਹਨ। ਕਪਿਲ ਦੇਵ ਨੇ ਵੈਸਟ ਇੰਡੀਜ਼ ਖਿਲਾਫ 42 ਮੈਚਾਂ 'ਚ ਕੁਲ 42 ਵਿਕਟਾਂ ਲਈਆਂ ਹਨ, ਜਿਸ 'ਚ ਇਕ ਚਾਰ ਵਿਕਟ ਹੋਲ ਵੀ ਸ਼ਾਮਿਲ ਹਨ। ਕਪਿਲ ਤੋਂ ਬਾਅਦ ਇਸ ਸੂਚੀ 'ਚ ਦੂਜੇ ਨੰਬਰ 'ਤੇ 41 ਵਿਕਟÎ ਦੇ ਨਾਲ ਅਨਿਲ ਕੁੰਬਲੇ ਹਨ  ਅਤੇ ਹਰਭਜਨ ਸਿੰਘ 33  ਵਿਕਟਾਂ ਨਾਲ ਤੀਜੇ ਸਥਾਨ 'ਤੇ ਹਨ। ਜਡੇਜਾ ਨੇ ਵੈਸਟਇੰਡੀਜ਼ ਖਿਲਾਫ 19 ਮੈਚਾਂ 'ਚ 29 ਵਿਕਟਾਂ ਲਈਆਂ ਹਨ ਅਤੇ ਉਹ ਅਜੇ ਸ਼ਾਨਦਾਰ ਲੈਅ 'ਚ ਹੀ ਹਨ ਤਾਂ ਉਨ੍ਹਾਂ ਦੀ ਆਉਣ ਵਾਲੀ ਵਨ ਡੇ ਸੀਰੀਜ਼ 'ਚ ਇਕ ਨਵਾਂ ਰਿਕਾਰਡ ਬਣਾਉਣ ਦਾ ਮੌਕਾ ਹੈ ਹਾਲ ਹੀ 'ਚ ਏਸ਼ੀਆ ਕੱਪ 'ਚ ਜਡੇਜਾ ਨੇ ਚਾਰ ਮੈਚਾਂ 'ਚ ਕੁਲ ਸੱਤ ਵਿਕਟਾਂ ਲਈਆਂ ਸਨ, ਬੰਗਲਾਦੇਸ਼ ਖਿਲਾਫ ਉਨ੍ਹਾਂ ਨੇ ਟੂਰਨਾਮੈਂਟ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ, ਜਿੱਥੇ ਉਹ ਚਾਰ ਵਿਕਟ ਦੇ ਹੋਲ 'ਚ ਸ਼ਾਮਲ ਹੋਏ ਸਨ।


Related News