ਸੈਮੀਫਾਈਨਲ ''ਚ ਜਡੇਜਾ ਦੇ ਪ੍ਰਦਰਸ਼ਨ ਨੇ ਮਾਂਜਰੇਕਰ ਨੂੰ ਬਣਾਇਆ ਮੁਰੀਦ, ਦਿੱਤਾ ਇਹ ਬਿਆਨ

Thursday, Jul 11, 2019 - 02:46 PM (IST)

ਸੈਮੀਫਾਈਨਲ ''ਚ ਜਡੇਜਾ ਦੇ ਪ੍ਰਦਰਸ਼ਨ ਨੇ ਮਾਂਜਰੇਕਰ ਨੂੰ ਬਣਾਇਆ ਮੁਰੀਦ, ਦਿੱਤਾ ਇਹ ਬਿਆਨ

ਸਪੋਰਟਸ ਡੈਸਕ— ਸਾਬਕਾ ਬੱਲੇਬਾਜ਼ ਸੰਜੇ ਮਾਂਜਰੇਕਰ ਨੇ ਕਿਹਾ ਕਿ ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਸੈਮੀਫਾਈਨਲ 'ਚ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ਨੇ ਮੇਰੇ ਵੱਲੋਂ ਕੀਤੀ ਗਈ ਪ੍ਰਤਿਭਾ ਦੀ 'ਟੁਕੜਿਆਂ 'ਚ ਉਸ ਲਈ ਟਿੱਪਣੀ ਨੂੰ ਹਰ ਮੋਰਚੇ 'ਤੇ ਗਲਤ ਸਾਬਤ ਕਰ ਦਿੱਤਾ। ਜਡੇਜਾ ਨੂੰ 'ਟੁਕੜਿਆਂ 'ਚ ਚੰਗਾ ਕ੍ਰਿਕਟਰ' ਕਹਿਣ ਲਈ ਆਲੋਚਨਾ ਝੱਲਣ ਵਾਲੇ ਮਾਂਜਰੇਕਰ ਨੇ ਸਵੀਕਾਰ ਕੀਤਾ ਕਿ ਇਸ ਹਰਫਨਮੌਲਾ ਨੇ ਉਨ੍ਹਾਂ ਨੂੰ ਬੱਲੇ, ਗੇਂਦ ਅਤੇ ਫੀਲਡਿੰਗ ਹਰ ਮੋਰਚੇ 'ਤੇ ਗਲਤ ਸਾਬਤ ਕਰ ਦਿੱਤਾ ਹੈ।''
PunjabKesari
ਆਈ.ਸੀ.ਸੀ. ਨੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ 'ਚ ਮਾਂਜਰੇਕਰ ਕੁਮੈਂਟੇਟਰ ਈਆਨ ਸਮਿਥ ਅਤੇ ਨੀਆਲ ਓਬ੍ਰਾਯਨ ਨਾਲ ਗੱਲ ਕਰ ਰਹੇ ਹਨ। ਮਾਂਜਰੇਕਰ ਨੇ ਵੀਡੀਓ 'ਚ ਕਿਹਾ, ਪ੍ਰਤਿਭਾ ਦੀ ਟੁਕੜਿਆਂ 'ਚ ਬਿਆਨਬਾਜ਼ੀ 'ਚ ਉਸ ਨੇ ਮੈਨੂੰ ਹਰ ਮੋਰਚੇ 'ਤੇ ਗਲਤ ਸਾਬਤ ਕੀਤਾ। ਅਸੀਂ ਇਸ ਜਡੇਜਾ ਨੂੰ ਪਹਿਲਾਂ ਕਦੀ ਨਹੀਂ ਦੇਖਿਆ। ਉਹ ਅੱਜ ਅਸਧਾਰਨ ਸੀ।'' ਜਡੇਜਾ ਉਸ ਸਮੇਂ ਕ੍ਰੀਜ਼ 'ਤੇ ਆਏ ਜਦੋਂ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਚਾਰ ਵਿਕਟਾਂ 24 ਦੌੜਾਂ 'ਤੇ ਗੁਆ ਦਿੱਤੀਆਂ ਸਨ। ਉਸ ਨੇ 56 ਗੇਂਦਾਂ 'ਚ 77 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦੇ ਨਜ਼ਦੀਕ ਪਹੁੰਚਾਇਆ। 
 

ਮਾਂਜਰੇਕਰ ਨੇ ਕਿਹਾ, ''ਮੈਨੂੰ ਉਸ ਤੋਂ ਮੁਆਫੀ ਮੰਗਣੀ ਪਵੇਗੀ। ਉਹ ਮੈਨੂੰ ਲੱਭ ਰਿਹਾ ਸੀ ਪਰ ਮੈਂ ਉੱਥੇ ਨਹੀਂ ਸੀ। ਮੈਂ ਲਾਊਂਜ 'ਚ ਲੰਚ ਕਰ ਰਿਹਾ ਸੀ। ਮੈਂ ਮੁਆਫੀ ਮੰਗਦਾ ਹਾਂ।'' ਕੁਝ ਦਿਨ ਪਹਿਲਾਂ ਹੀ ਜਡੇਜਾ ਨੇ ਮਾਂਜਰੇਕਰ ਦੇ 'ਟੁਕੜਿਆਂ 'ਚ ਚੰਗਾ ਕ੍ਰਿਕਟਰ' ਵਾਲੇ ਬਿਆਨ 'ਤੇ ਕਿਹਾ ਸੀ ਕਿ ਉਨ੍ਹਾਂ ਨੂੰ ਲੋਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ।''

 


author

Tarsem Singh

Content Editor

Related News