ਬੀ. ਸੀ. ਸੀ. ਆਈ. ਨੇ ਜਡੇਜਾ, ਪੂਨਮ ਨੂੰ ਅਰਜੁਨ ਪੁਰਸਕਾਰ ਮਿਲਣ ’ਤੇ ਦਿੱਤੀ ਵਧਾਈ

Friday, Aug 30, 2019 - 04:07 PM (IST)

ਬੀ. ਸੀ. ਸੀ. ਆਈ. ਨੇ ਜਡੇਜਾ, ਪੂਨਮ ਨੂੰ ਅਰਜੁਨ ਪੁਰਸਕਾਰ ਮਿਲਣ ’ਤੇ ਦਿੱਤੀ ਵਧਾਈ

 

ਸਪੋਰਟਸ ਡੈਸਕ : ਬੀ. ਸੀ. ਸੀ. ਆਈ. ਨੇ ਅਰਜੁਨ ਪੁਰਸਕਾਰ ਪਾਉਣ ਵਾਲੇ ਕ੍ਰਿਕਟਰ ਰਵਿੰਦਰ ਜਡੇਜਾ ਅਤੇ ਸਪਿਨਰ ਪੂਨਮ ਯਾਦਵ ਨੂੰ ਵਧਾਈ ਦਿੰਦਿਆਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਪੂਨਮ ਨੂੰ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਹੋਏ ਸਮਾਰੋਹ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੁਰਸਕਾਰ ਦਿੱਤਾ ਜਦਕਿ ਜਡੇਜਾ ਵੈਸਟਇੰਡੀਜ਼ ਦੌਰੇ ’ਤੇ ਭਾਰਤੀ ਟੀਮ ਦੇ ਨਾਲ ਹੋਣ ਕਾਰਨ ਉਹ ਸਮਾਰੋਹ ’ਚ ਹਿੱਸਾ ਨਹÄ ਲੈ ਸਕੇ। ਬੀ. ਸੀ. ਸੀ. ਆਈ. ਦਾ ਸੰਚਾਲਨ ਕਰ ਰਹੀ 3 ਮੈਂਬਰੀ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਕਿਹਾ ਕਿ ਦੋਵੇਂ ਕ੍ਰਿਕਟਰਾਂ ਨੇ ਆਪਣੇ ਪ੍ਰਦਰਸ਼ਨ ਨਾਲ ਨਵੇਂ ਰਿਕਾਰਡ ਦਰਜ ਕੀਤੇ ਹਨ।

PunjabKesari

ਮਹਿਲਾ ਟੀਮ ਦੀ ਸਾਬਕਾ ਕਪਤਾਨ ਨੇ ਸੀ. ਓ. ਏ. ਮੈਂਬਰ ਡਾਇਨਾ ਇਡੁਲਜੀ ਨੇ ਕਿਹਾ, ‘‘ਪੂਨਮ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉਸਨੇ 2018 ਵਿਚ ਟੀ-20 ਕਿ੍ਰਕਟ ਵਿਚ 35 ਵਿਕਟਾਂ ਹਾਸਲ ਕੀਤੀਆਂ ਜੋ ਇਕ ਰਿਕਾਰਡ ਹੈ। ਮੈਂ ਰਵਿੰਦਰ ਜਡੇਜਾ ਨੂੰ ਵੀ ਉਸਦੇ ਆਲਰਾਊਂਡਰ ਪ੍ਰਦਰਸ਼ਨ ਲਈ ਵਧਾਈ ਦਿੰਦੀ ਹਾਂ।


Related News