ਕਦੀ ਸੈਫ਼ ਅਲੀ ਖਾਨ ਦੀ ਸਾਬਕਾ ਪਤਨੀ ਨਾਲ ਸਨ ਨਜ਼ਦੀਕੀਆਂ, ਜਾਣੋ ਰਵੀ ਸ਼ਾਸਤਰੀ ਬਾਰੇ ਕੁਝ ਰੌਚਕ ਤੱਥ
Friday, Jan 08, 2021 - 06:43 PM (IST)

ਸਪੋਰਟਸ ਡੈਸਕ— ਰਵੀ ਸ਼ਾਸਤਰੀ ਭਾਰਤ ਦੀਆਂ ਸਭ ਤੋਂ ਜ਼ਿਆਦਾ ਬਹੁਪੱਖੀ ਕ੍ਰਿਕਟ ਸ਼ਖਸੀਅਤਾਂ ’ਚੋਂ ਇਕ ਹਨ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਉਸ ਨੇ ਆਪਣੀ ਕਾਬਲੀਅਤ ਨੂੰ ਸੁਧਾਰਨ ਤੇ ਅੱਗੇ ਵਧਣ ਦੀ ਸਮਰੱਥਾ ਦਿਖਾਈ। ਆਪਣੇ ਕਰੀਅਰ ਦੀ ਸ਼ੁਰੂਆਤ ਉਸ ਨੇ ਲੰਬੇ ਲੈਫ਼ਟ-ਆਰਮ ਸਪਿਨਰ ਦੇ ਤੌਰ ’ਤੇ ਕੀਤੀ ਪਰ ਬਾਅਦ ’ਚ ਉਸ ਨੂੰ ਆਪਣੇ ਆਪ ਨੂੰ ਇਕ ਸੁਲਝੇ ਹੋਏ ਓਪਨਰ ਬੈਟਸਮੈਨ ਦੇ ਤੌਰ ’ਤੇ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ। ਰਵੀ ਸ਼ਾਸਤਰੀ ਨੇ ਆਪਣੀ ਬੱਲੇਬਾਜ਼ੀ ’ਚ ਸੁਧਾਰ ਕਰਨਾ ਜਾਰੀ ਰੱਖਿਆ ਤਾਂ ਗੇਂਦਬਾਜ਼ੀ ਦੇ ਹੁਨਰ ਨੂੰ ਇਕ ਬਹੁਤ ਭਰੋਸੇਮੰਦ ਆਲਰਾਊਂਡਰ ’ਚ ਬਦਲ ਦਿੱਤਾ।
1. ਜਨਮ
ਰਵੀਸ਼ੰਕਰ ਜੈਦ੍ਰਥ ਸ਼ਾਸਤਰੀ ਦਾ ਜਨਮ 27 ਜੁਲਾਈ, 1962 ਨੂੰ ਮੁੰਬਈ ’ਚ ਹੋਇਆ ਸੀ।
2. ਸਿੱਖਿਆ
ਸ਼ਾਸਤਰੀ ਨੇ ਡਾਨ ਬਾਸਕੋ ਹਾਈ ਸਕੂਲ, ਮਥੂੰਗਾ ਤੋਂ ਪੜ੍ਹਾਈ ਕੀਤੀ।
3. ਟੈਸਟ ਡੈਬਿਊ
ਸ਼ਾਸਤਰੀ ਨੇ 1981 ’ਚ ਵੇਲਿੰਗਟਨ ਵਿਖੇ ਭਾਰਤ ਦੇ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਮੈਚ ਤੋਂ ਡੈਬਿਊ ਕੀਤਾ ਸੀ।
4. ਗੇਂਦਬਾਜ਼ ਤੋਂ ਬਹੁਪੱਖੀ ਬੱਲੇਬਾਜ਼ ਬਣਨਾ
ਸ਼ਾਸਤਰੀ ਨੇ ਖੱਬੇ ਹੱਥ ਦੇ ਸਪਿਨਰ ਵਜੋਂ ਸ਼ੁਰੂਆਤ ਕੀਤੀ ਤੇ ਭਾਰਤੀ ਟੀਮ ’ਚ ਆਪਣੇ ਸ਼ੁਰੂਆਤੀ ਦਿਨਾਂ ’ਚ 10ਵੇਂ ਨੰਬਰ ’ਤੇ ਬੱਲੇਬਾਜ਼ੀ ਕੀਤੀ। ਉਸ ਨੇ ਖ਼ੁਦ ਨੂੰ ਸ਼ਾਨਦਾਰ ਬੱਲੇਬਾਜ਼ ਦੇ ਤੌਰ ’ਤੇ ਵਿਕਸਤ ਕੀਤਾ। ਉਹ ਟੈਸਟ ਮੈਚ ’ਚ ਸ਼ੁਰੂਆਤ ਦੇ 18 ਮਹੀਨਿਆਂ ਦੇ ਅੰਦਰ ਪਾਰੀ ਦੀ ਸ਼ੁਰੂਆਤ ਕਰਨ ਲੱਗੇ ਸਨ। ਆਪਣੇ ਕਰੀਅਰ ਦੇ ਅੰਤ ਤਕ ਉਨ੍ਹਾਂ ਨੇ ਇਕ ਤੋਂ ਦਸ ਤਕ ਹਰ ਸਥਿਤੀ ’ਤੇ ਬੱਲੇਬਾਜ਼ੀ ਕੀਤੀ।
5. ‘ਚੈਂਪੀਅਨਜ਼ ਦਾ ਚੈਂਪੀਅਨ’
ਰਵੀ ਸ਼ਾਸਤਰੀ ਦੀ ਸਭ ਤੋਂ ਯਾਦਗਾਰ ਸੀਰੀਜ਼ 1985 ’ਚ ਆਸਟਰੇਲੀਆ ’ਚ ਖੇਡੀ ਗਈ ‘ਚੈਂਪੀਅਨਜ਼ ਆਫ਼ ਚੈਂਪੀਅਨਜ਼’ ਸੀਰੀਜ਼ ਸੀ। ਭਾਰਤ ਨੇ ਸਾਰੇ ਮੈਚ ਜਿੱਤੇ ਤੇ ਰਵੀ ਸ਼ਾਸਤਰੀ ਇਸ ਸੀਰੀਜ਼ ’ਚ ਸਟਾਰ ਪਰਫ਼ਾਰਮਰ ਸਨ। ਉਸ ਨੇ 182 ਦੌੜਾਂ ਬਣਾਈਆਂ ਤੇ 8 ਵਿਕਟਾਂ ਲਈਆਂ ਤੇ ਉਸ ਨੂੰ ਮੈਨ ਆਫ਼ ਦਿ ਸੀਰੀਜ਼ ਚੁਣਿਆ ਗਿਆ।
6. ਸੱਟਾਂ ਨੇ ਸਮੇਂ ਤੋਂ ਪਹਿਲਾਂ ਸੰਨਿਆਸ ਲੈਣ ਲਈ ਕੀਤਾ ਮਜਬੂਰ
ਗੋਡੇ ਦੀ ਸੱਟ ਕਾਰਨ ਰਵੀ ਸ਼ਾਸਤਰੀ ਨੂੰ 30 ਸਾਲ ਦੀ ਉਮਰ ’ਚ ਕ੍ਰਿਕਟ ਤੋਂ ਸੰਨਿਆਸ ਲੈਣਾ ਪਿਆ।
7. ਕਰੀਅਰ ਦੇ ਅੰਕੜੇ
ਰਵੀ ਸ਼ਾਸਤਰੀ ਨੇ 80 ਟੈਸਟ ਮੈਚ ਖੇਡੇ ਤੇ 3,830 ਦੌੜਾਂ ਬਣਾਈਆਂ ਤੇ 151 ਵਿਕਟਾਂ ਲਈਆਂ। ਉਸ ਨੇ 150 ਵਨ-ਡੇ ਮੈਚ ਵੀ ਖੇਡੇ ਤੇ 3108 ਦੌੜਾਂ ਬਣਾਈਆਂ ਤੇ 129 ਵਿਕਟਾਂ ਲਈਆਂ।
8. ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਸਨ ਨਜ਼ਦੀਕੀਆਂ
ਆਪਣੇ ਸਰਗਰਮ ਕ੍ਰਿਕਟ ਕਰੀਅਰ ਦੌਰਾਨ ਉਸ ਦਾ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਪ੍ਰੇਮ ਪ੍ਰਸੰਗ ਸੀ ਜੋ ਕਿ ਵਿਆਹ ਤੱਕ ਨਹੀਂ ਪਹੁੰਚ ਸਕਿਆ। ਬਾਅਦ ’ਚ ਅੰਮ੍ਰਿਤਾ ਨੇ ਆਪਣੇ ਤੋਂ 12 ਸਾਲ ਛੋਟੇ ਅਦਾਕਾਰ ਸੈਫ਼ ਅਲੀ ਖਾਨ ਨਾਲ ਵਿਆਹ ਕੀਤਾ ਪਰ ਬਾਅਦ ’ਚ ਅੰਮ੍ਰਿਤਾ ਦਾ ਸੈਫ਼ ਨਾਲ ਤਲਾਕ ਹੋ ਗਿਆ।
9. ਵਿਆਹ ਤੇ ਸੰਤਾਨ
ਉਸ ਨੇ 1990 ’ਚ ਰਿਤੂ ਸਿੰਘ ਨਾਲ ਵਿਆਹ ਕੀਤਾ। ਉਨ੍ਹਾਂ ਦੀ ਇਕ ਧੀ ਅਲੇਕਾ ਹੈ ਜੋ ਕਿ 2008 ’ਚ ਪੈਦਾ ਹੋਈ ਸੀ।
10. ਯੂਨੀਸੇਫ਼ ਦਾ ਗੁੱਡਵਿੱਲ ਅੰਬੈਸਡਰ ਬਣਨਾ
ਰਵੀ ਸ਼ਾਸਤਰੀ ਨੂੰ ਯੂਨੀਸੇਫ਼ ਦਾ ਗੁੱਡਵਿੱਲ ਅੰਬੈਸਡਰ ਨਿਯੁਕਤ ਕੀਤਾ ਗਿਆ ਸੀ। ਸ਼ਾਸਤਰੀ ਤੋਂ ਬਾਅਦ ਸਚਿਨ ਇਕ ਹੋਰ ਕ੍ਰਿਕਟਰ ਹਨ ਜਿਸ ਨੂੰ ਇਕੋ ਜਿਹਾ ਸਨਮਾਨ ਮਿਲਿਆ ਹੈ।