ਸ਼ਾਸਤਰੀ ਵਲੋਂ ਅਭਿਆਸ ਮੈਚ ਖਿਡਾਉਣ ਦੀ ਬੇਨਤੀ ''ਤੇ CA ਨੇ ਦਿੱਤਾ ਇਹ ਬਿਆਨ

Saturday, Sep 15, 2018 - 04:40 PM (IST)

ਮੈਲਬੋਰਨ : ਕ੍ਰਿਕਟ ਆਸਟਰੇਲੀਆ ਨੇ ਭਾਰਤੀ ਕੋਚ ਰਵੀ ਸ਼ਾਸਤਰੀ ਦੇ ਇਸ ਸਾਲ ਦੇ ਆਖਰ 'ਚ ਹੋਣ ਵਾਲੇ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਵੱਧ ਅਭਿਆਸ ਮੈਚ ਰੱਖਣ ਦੀ ਬੇਨਤੀ 'ਤੇ ਹਾਂ ਪੱਖੀ ਰੁੱਖ ਅਪਨਾਇਆ ਹੈ। ਭਾਰਤ ਨੇ ਹਾਲ ਹੀ 'ਚ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਸਿਰਫ ਇਕ ਅਭਿਆਸ ਮੈਚ ਖੇਡਿਆ ਸੀ। ਇਸ ਸੀਰੀਜ਼ ਵਿਚ ਭਾਰਤੀ ਟੀਮ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਾਸਤਰੀ ਦਾ ਮੰਨਣਾ ਹੈ ਕਿ ਜੇਕਰ ਉਸਦੀ ਟੀਮ ਆਸਟਰੇਲੀਆ ਖਿਲਾਫ ਐਡੀਲੇਡ ਵਿਚ 6 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ ਵੱਧ ਅਭਿਆਸ ਮੈਚ ਖੇਡਦੀ ਹੈ ਤਾਂ ਉਹ ਮੇਜ਼ਬਾਨ ਟੀਮ ਦਾ ਸਾਹਮਣਾ ਕਰਨ ਲਈ ਬਿਹਤਰ ਤਿਆਰ ਰਹੇਗੀ।
Image result for ind vs aus test 2018
ਕ੍ਰਿਕਟ ਆਸਟਰੇਲੀਆ ਦੇ ਬੁਲਾਰੇ ਨੇ ਕਿਹਾ, ''ਅਸੀਂ ਬੀ. ਸੀ. ਸੀ. ਆਈ. ਨਾਲ ਇਸ ਬਦਲ 'ਤੇ ਚਰਚਾ ਨੂੰ ਲੈ ਕੇ ਖੁਸ਼ ਹਾਂ ਪਰ ਆਸਟਰੇਲੀਆ ਵਿਚ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ ਅਭਿਆਸ ਮੈਚਾਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਅਜੇ ਤੱਕ ਸਾਨੂੰ ਉਨ੍ਹਾਂ ਦੇ ਵਲੋਂ ਕੋਈ ਸੂਚਨਾ ਨਹੀਂ ਮਿਲੀ ਹੈ। ਇੰਗਲੈਂਡ ਵਿਚ ਕਾਊਂਟੀ ਟੀਮ ਏਸੈਕਸ ਖਿਲਾਫ ਚਾਰ ਦਿਨਾ ਅਭਿਆਸ ਮੈਚ ਵੀ ਦਿਨ ਦਿਨਾ ਦਾ ਕਰ ਦਿੱਤਾ ਗਿਆ ਸੀ।
Image result for ind vs aus test 2018
ਸ਼ਾਸਤਰੀ ਨੇ ਵੀਰਵਾਰ ਨੂੰ ਕਿਹਾ, ''ਮੈਚ ਤੋਂ ਬਾਅਦ ਅਸੀਂ ਸੁਧਾਰ ਕੀਤਾ। ਪਰ ਅਸੀਂ ਪਹਿਲੇ ਟੈਸਟ ਮੈਚ ਤੋਂ ਹੀ ਇਸ ਸਥਿਤੀ 'ਚ ਕਿਉਂ ਨਹਂੀਂ ਹੋ ਸਕਦੇ। ਭਾਰਤ ਅਤੇ ਆਸਟਰੇਲੀਆ ਨੂੰ ਐਡੀਲੇਡ ਟੈਸਟ ਤੋਂ ਪਹਿਲਾਂ 3 ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਸ਼ਾਸਤਰੀ ਨੇ ਕਿਹਾ, '' ਭਾਰਤ ਨੇ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਸਟਰੇਲੀਆ ਵਿਚ 2 ਅਭਿਆਸ ਮੈਚਾਂ ਦੇ ਆਯੋਜਨ ਕਰਾਉਣ ਦੀ ਬੇਨਤੀ ਕੀਤੀ ਹੈ।


Related News