ਜਦੋਂ ICC ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ''ਤੇ ਸੋਸ਼ਲ ਮੀਡੀਆ ''ਤੇ ਟਰੋਲ ਹੋ ਗਏ ਰਵੀ ਸ਼ਾਸਤਰੀ

Monday, Oct 14, 2019 - 02:57 PM (IST)

ਜਦੋਂ ICC ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ''ਤੇ ਸੋਸ਼ਲ ਮੀਡੀਆ ''ਤੇ ਟਰੋਲ ਹੋ ਗਏ ਰਵੀ ਸ਼ਾਸਤਰੀ

ਸਪੋਰਟਸ ਡੈਸਕ— ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਜੰਮ ਕੇ ਟਰੋਲ ਹੋ ਗਏ। ਤੁਹਾਨੂੰ ਦਸ ਦਈਏ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਕੋਚ ਰਵੀ ਸ਼ਾਸਤਰੀ ਦੀ ਇਕ ਤਸਵੀਰ ਇੰਟਰਨੈੱਟ 'ਤੇ ਸ਼ੇਅਰ ਕੀਤੀ। ਇਸ ਤਸਵੀਰ 'ਚ ਸ਼ਾਸਤਰੀ ਬਾਹਾਂ ਖੋਲ੍ਹ ਕੇ ਖੜ੍ਹੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਫੈਂਸ ਨੇ ਉਨ੍ਹਾਂ ਨੂੰ ਜੰਮ ਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕੱਲ੍ਹ ਭਾਵ ਐਤਵਾਰ ਨੂੰ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਪੁਣੇ ਟੈਸਟ 'ਚ 127 ਦੌੜਾਂ ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤ ਨੂੰ ਇਸ ਜਿੱਤ ਨਾਲ 40 ਅੰਕ ਮਿਲੇ ਅਤੇ ਹੁਣ ਉਸ ਦੇ 200 ਅੰਕ ਹੋ ਗਏ ਹਨ। ਟੈਸਟ ਚੈਂਪੀਅਨਸ਼ਿਪ 'ਚ 200 ਅੰਕਾਂ ਦਾ ਅੰਕੜਾ ਛੁਹਣ ਵਾਲੀ ਭਾਰਤ ਟੀਮ ਬਣ ਗਈ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੀ ਪਾਰੀ 'ਚ 62.7 ਓਵਰ 'ਚ 189 ਦੌੜਾਂ 'ਤੇ ਢਹਿ-ਢੇਰੀ ਕਰਕੇ ਦੂਜਾ ਟੈਸਟ ਪਾਰੀ ਅਤੇ 137 ਦੌੜਾਂ ਨਾਲ ਜਿੱਤ ਲਿਆ।

ਆਓ ਇਕ ਝਾਤ ਪਾਉਂਦੇ ਹਾਂ ਫੈਂਸ ਦੇ ਰਿਐਕਸ਼ਨ 'ਤੇ

 


author

Tarsem Singh

Content Editor

Related News