ਅੰਡਰ-16 ’ਚ ਭਾਰਤ ਦਾ ਰੌਨਕ ਸਾਧਵਾਨੀ ਬਣਿਆ ਨੰਬਰ-1 ਸ਼ਤਰੰਜ ਖਿਡਾਰੀ

Friday, Nov 12, 2021 - 11:35 PM (IST)

ਅੰਡਰ-16 ’ਚ ਭਾਰਤ ਦਾ ਰੌਨਕ ਸਾਧਵਾਨੀ ਬਣਿਆ ਨੰਬਰ-1 ਸ਼ਤਰੰਜ ਖਿਡਾਰੀ

ਨਾਗਪੁਰ (ਨਿਕਲੇਸ਼ ਜੈਨ)- ਭਾਰਤ ਦੇ 15 ਸਾਲਾ ਸ਼ਤਰੰਜ ਖਿਡਾਰੀ ਰੌਨਕ ਸਾਧਵਾਨੀ ਨੇ ਪਿਛਲੇ ਹਫਤੇ ਸਮਾਪਤ ਹੋਈ ਫੀਡੇ ਗ੍ਰੈਂਡ ਸਵਿਸ ’ਚ ਦੁਨੀਆ ਦੇ ਚੌਟੀ ਦੇ ਖਿਡਾਰੀਆਂ ਵਿਚਾਲੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਵਿਸ਼ਵ ਦੇ ਅੰਡਰ-16 ਸ਼ਤਰੰਜ ਖਿਡਾਰੀਆਂ ’ਚ ਪਹਿਲਾ ਸਥਾਨ ਹਾਸਲ ਕਰ ਲਿਆ। ਕੁੱਝ ਦਿਨ ਪਹਿਲਾਂ ਹੀ 2600 ਫੀਡੇ ਰੇਟਿੰਗ ਪਾਰ ਕਰਨ ਵਾਲੇ ਰੌਣਕ ਨੇ ਆਪਣੀ ਲਾਈਵ ਰੇਟਿੰਗ 2616 ਪਹੁੰਚਾ ਦਿੱਤੀ ਹੈ। ਚੰਗੀ ਗੱਲ ਇਹ ਹੈ ਕਿ ਭਾਰਤ ਦੇ ਇਤਿਹਾਸ ਦੇ ਸਭ ਤੋਂ ਘੱਟ ਉਮਰ ਦਾ ਗ੍ਰੈਂਡ ਮਾਸਟਰ ਬਣਨ ਵਾਲਾ ਡੀ. ਗੁਕੇਸ਼ ਵੀ ਹੁਣ 15 ਸਾਲ ਦੀ ਉਮਰ ’ਚ 2614 ਰੇਟਿੰਗ ਅੰਕ ਲੈ ਕੇ ਅੰਡਰ-16 ਵਿਸ਼ਵ ਰੈਂਕਿੰਗ ’ਚ ਦੂਜੇ ਸਥਾਨ ’ਤੇ ਹੈ, ਉੱਥੇ ਹੀ ਪ੍ਰਗਾਨੰਧਾ ਆਰ. ਇਸੇ ਕ੍ਰਮ ’ਚ ਤੀਜੇ ਸਥਾਨ ’ਤੇ ਹੈ।

ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ


ਖੁਦ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਬੱਚਿਆਂ ਨੂੰ ਸਿਖਲਾਈ ਵੀ ਦੇ ਰਹੇ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੇ ਕਿਹਾ ਕਿ ਅਦਭੁਕ ਤਰੱਕੀ, ਰੌਨਕ ਸਾਧਵਾਨੀ। ਸਾਡੇ ਬੱਚਿਆਂ ਨੂੰ ਚੋਟੀ 'ਤੇ ਦੇਖ ਕੇ ਖੁਸ਼ੀ ਹੋਈ ! ਅੱਗੇ ਇਨ੍ਹਾਂ ਦੇ ਨਾਲ ਹੋਰ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।

ਇਹ ਖ਼ਬਰ ਪੜ੍ਹੋ- ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News