ਰੰਕੀਰੇਡੀ ਅਤੇ ਅਸ਼ਵਿਨੀ ਪੋਨੱਪਾ ਦੀ ਭਾਰਤੀ ਜੋੜੀ ਹਾਂਗਕਾਂਗ ਓਪਨ ਦੇ ਦੂਜੇ ਦੌਰ 'ਚ

Tuesday, Nov 12, 2019 - 05:14 PM (IST)

ਰੰਕੀਰੇਡੀ ਅਤੇ ਅਸ਼ਵਿਨੀ ਪੋਨੱਪਾ ਦੀ ਭਾਰਤੀ ਜੋੜੀ ਹਾਂਗਕਾਂਗ ਓਪਨ ਦੇ ਦੂਜੇ ਦੌਰ 'ਚ

ਸਪੋਰਟਸ ਡੈਸਕ— ਸਤਵਿਕਸੇਰਾਜ ਰੰਕੀਰੇਡੀ ਅਤੇ ਅਸ਼ਵਿਨੀ ਪੋਨੱਪਾ ਦੀ ਭਾਰਤੀ ਜੋੜੀ ਮੰਗਲਵਾਰ ਨੂੰ ਹਾਂਗਕਾਂਗ ਓਪਨ 2019 ਦੇ ਮਿਕਸ ਡਬਲਜ਼ ਦੇ ਦੂਜੇ ਦੌਰ 'ਚ ਪਹੁੰਚ ਗਈ। ਇਸ ਜੋੜੀ ਨੇ ਥਾਈਲੈਂਡ ਦੇ ਨਿਪੀਤਫਾਨ ਫੁੰਗੁਫੁਪੇਤ ਅਤੇ ਸਾਵਿਤਰੀ ਅੰਮ੍ਰਿਤਰਾਈ ਨੂੰ 21-16,21-19, 21-17 ਨਾਲ ਹਰਾਇਆ। ਸਾਤਵਿਕਾਸੇਰਾਜ ਅਤੇ ਅਸ਼ਵਿਨੀ ਪਹਿਲੀ ਗੇਮ 'ਚ 16-21 ਨਾਲ ਪਿੱਛੇ ਹੋ ਗਏ, ਪਰ ਦੂਜੀ ਅਤੇ ਤੀਜੀ ਗੇਮ 'ਚ ਜਿੱਤ ਹਾਸਲ ਕਰਨ 'ਚ ਸਫਲ ਰਹੇ।PunjabKesariਸੌਰਭ ਵਰਮਾ ਨੇ ਟੂਰਨਾਮੈਂਟ ਦੀ ਜਿੱਤ ਦੇ ਨਾਲ ਸ਼ੁਰੂਆਤ ਭਾਰਤੀ ਸ਼ਟਲਰ ਸੌਰਭ ਵਰਮਾ ਨੇ ਮੰਗਲਵਾਰ ਨੂੰ ਦੋ ਕੁਆਲੀਫਾਇੰਗ ਮੁਕਾਬਲਿਆਂ 'ਚ ਸਿੱਧੀ ਗੇਮ 'ਚ ਜਿੱਤ ਦਰਜ ਕਰਕੇ ਹਾਂਗ ਕਾਂਗ ਓਪਨ ਬੈਡਮਿੰਟਨ ਟੂਰਨਮੈਂਟ ਦੇ ਪੁਰਸ਼ ਸਿੰਗਲ ਦੇ ਮੁੱਖ ਡ੍ਰਾ 'ਚ ਦਾਖਲ ਕੀਤਾ। ਕੁਆਲੀਫਾਇਰਸ 'ਚ ਚੌਥਾ ਦਰਜਾ ਪ੍ਰਾਪਤ ਸੌਰਭ ਨੇ ਪਹਿਲੇ ਥਾਇਲੈਂਡ ਦੇ ਤਾਨੋਂਗਸਾਕ ਸੀਸੋਮਬੂਨਸੁਕ ਨੂੰ 21-15, 21-19 ਨਾਲ ਅਤੇ ਫਿਰ ਫ਼ਰਾਂਸ ਦੇ ਲੁਕਾਸ ਕਲੇਰਬੋਟ ਨੂੰ 21-19, 21-19 ਨਾਲ ਹਰਾ ਕੇ ਮੁੱਖ ਡ੍ਰਾ 'ਚ ਜਗ੍ਹਾ ਬਣਾਈ।


Related News