ਅੰਮ੍ਰਿਤਸਰ ਦੇ ਇਸ ਮਸ਼ਹੂਰ ਹੋਟਲ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ 'ਚ ਮਿਲੀਆਂ ਕੁੜੀਆਂ
Friday, Oct 24, 2025 - 06:34 PM (IST)
ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਸ਼ਹੂਰ ਕਹੀਆਂ ਵਾਲਾ ਬਾਜ਼ਾਰ ਵਿਚ ਸਥਿਤ ਬੀ. ਆਰ. ਹੋਟਲ ਵਿਚ ਬੀਤੀ ਰਾਤ ਪੁਲਸ ਨੇ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲਸ ਨੇ ਚਾਰ ਕੁੜੀਆਂ ਅਤੇ ਹੋਟਲ ਮੈਨੇਜਰ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਹੋਟਲ ਵਿਚ ਨਾਜਾਇਜ਼ ਗਤੀਵਿਧੀਆਂ ਹੁੰਦੀਆਂ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਰਾਤ ਸਮੇਂ ਅਚਾਨਕ ਰੇਡ ਕੀਤੀ, ਜਿਸ ਦੌਰਾਨ ਉਥੇ ਇਤਾਰਜ਼ਯੋਗ ਵਿਚ ਮੌਜੂਦ ਚਾਰ ਕੁੜੀਆਂ ਅਤੇ ਹੋਟਲ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੰਮੀ-ਪਾਪਾ, ਆਈ ਲਵ ਯੂ, ਮੈਂ ਲੇਕ ’ਤੇ ਮਿਲਾਂਗੀ, ਲਿਖ ਕੇ ਘਰੋਂ ਚਲੀ ਗਈ ਧੀ ਤੇ ਫਿਰ...
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਮੌਕੇ ਉਤੇ ਕਈ ਤਰ੍ਹਾਂ ਦੇ ਅਹਿਮ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ। ਪੁਲਸ ਨੇ ਮੈਨੇਜਰ ਖ਼ਿਲਾਫ ਮਾਮਲਾ ਦਰਜ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੀਆਂ ਗਈਆਂ ਕੁੜੀਆਂ ਅਤੇ ਹੋਟਲ ਮੈਨੇਜਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਮਲ ਕੌਰ ਭਾਬੀ ਕਤਲ ਕਾਂਡ ਵਿਚ ਅਦਾਲਤ ਦਾ ਵੱਡਾ ਫ਼ੈਸਲਾ
