ਰਣਜੀ ਟਰਾਫੀ : ਵਿਦਰਭ ਨੇ ਪੰਜਾਬ ਨੂੰ ਪਾਰੀ ਨਾਲ ਹਰਾਇਆ

10/16/2017 9:56:05 PM

ਮੋਹਾਲੀ — ਵਿਦਰਭ ਨੇ ਪੰਜਾਬ ਨੂੰ ਰਣਜੀ ਟਰਾਫੀ ਗਰੁੱਪ-ਡੀ ਮੈਚ ਦੇ ਤੀਜੇ ਹੀ ਦਿਨ ਸੋਮਵਾਰ ਨੂੰ ਪਾਰੀ ਤੇ 171 ਦੌੜਾਂ ਨਾਲ ਹਰਾ ਕੇ ਬੋਨਸ ਸਮੇਤ 7 ਅੰਕ ਹਾਸਲ ਕਰ ਲਏ। ਪੰਜਾਬ ਦੀਆਂ 161 ਦੌੜਾਂ ਦੇ ਜਵਾਬ ਵਿਚ ਵਿਦਰਭ ਨੇ ਆਪਣੀ ਪਹਿਲੀ ਪਾਰੀ ਵਿਚ 505 ਦੌੜਾਂ ਬਣਾਈਆਂ। ਪੰਜਾਬ ਦੀ ਟੀਮ ਦੂਜੀ ਪਾਰੀ ਵਿਚ 227 ਦੌੜਾਂ 'ਤੇ ਸਿਮਟ ਗਈ ਤੇ ਉਸ ਨੂੰ ਪਾਰੀ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਯੁਵਰਾਜ ਸਿੰਘ ਨੇ 42 ਤੇ ਅਭਿਸ਼ੇਕ ਸ਼ਰਮਾ ਨੇ 49 ਦੌੜਾਂ ਬਣਾਈਆਂ। ਅਭਿਸ਼ੇਕ ਕਾਰਵਾਰ ਨੇ 47 ਦੌੜਾਂ 'ਤੇ 6 ਵਿਕਟਾਂ ਤੇ ਅਕਸ਼ੇ ਵਖਾਰੇ ਨੇ 83 ਦੌੜਾਂ 'ਤੇ 5 ਵਿਕਟਾਂ ਲਈਆਂ।


Related News