ਕੋਰੋਨਾ ਕਾਰਨ 87 ਸਾਲ ’ਚ ਪਹਿਲੀ ਵਾਰ ਨਹੀਂ ਹੋਵੇਗਾ ਰਣਜੀ ਟਰਾਫ਼ੀ ਟੂਰਨਾਮੈਂਟ

Saturday, Jan 30, 2021 - 02:44 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ 87 ਸਾਲ ’ਚ ਪਹਿਲੀ ਵਾਰ ਆਪਣੇ ਪਹਿਲੇ ਦਰਜੇ ਦੇ ਘਰੇਲੂ ਟੂਰਨਾਮੈਂਟ ਰਣਜੀ ਟਰਾਫ਼ੀ ਦਾ ਆਯੋਜਨ ਨਹੀਂ ਕਰੇਗਾ ਜਦਕਿ ਵਿਜੇ ਹਜ਼ਾਰੇ ਟਰਾਫ਼ੀ ਖੇਡੀ ਜਾਵੇਗੀ ਕਿਉਂਕਿ ਸੂਬਾ ਇਕਾਈਆਂ ਇਸ ਦਾ ਆਯੋਜਨ ਚਾਹੁੰਦੀਆਂ ਹਨ। ਬੀ. ਸੀ. ਸੀ. ਆਈ. ਪਹਿਲੀ ਵਾਰ ਅੰਡਰ-19 ਰਾਸ਼ਟਰੀ ਵਨ-ਡੇ ਟੂਰਨਾਮੈਂਟ ਵੀਨੂ ਮਾਂਕਡ ਟਰਾਫ਼ੀ ਤੇ ਮਹਿਲਾ ਰਾਸ਼ਟਰੀ ਵਨ-ਡੇ ਟੂਰਨਾਮੈਂਟ ਦਾ ਆਯੋਜਨ ਕਰੇਗਾ। ਬੋਰਡ ਸਕੱਤਰ ਜੈ ਸ਼ਾਹ ਨੇ ਸੂਬਾ ਇਕਾਈਆਂ ਨੂੰ ਲਿਖੀ ਚਿੱਠੀ ’ਚ ਇਹ ਜਾਣਕਾਰੀ ਦਿੱਤੀ। 
ਇਹ ਵੀ ਪੜ੍ਹੋ : ਦੁੱਧ ’ਚ ਪਈ ਮੱਖੀ ਦੀ ਤਰ੍ਹਾਂ ਸਾਨੂੰ ਹਟਾਇਆ ਗਿਆ : ਹਰਭਜਨ ਸਿੰਘ
ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਸ਼ਾਹ ਰਣਜੀ ਟਰਾਫੀ ਦਾ ਆਯੋਜਨ ਚਾਹੁੰਦੇ ਸਨ ਕਿਉਂਕਿ ਇਸ ’ਚ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੈਚ ਫ਼ੀਸ (ਪ੍ਰਤੀ ਮੈਚ ਕਰੀਬ ਡੇਢ ਲੱਖ ਰੁਪਏ) ਮਿਲਦੀ ਹੈ ਪਰ ਕੋਰੋਨਾ ਮਹਾਮਾਰੀ ਵਿਚਾਲੇ ਦੋ ਗੇੜ ’ਚ ਇਸ ਦੇ ਆਯੋਜਨ ਲਈ ਦੋ ਮਹੀਨੇ ਦਾ ਬਾਇਓ ਬਬਲ ਬਣਾਉਣਾ ਸੰਭਵ ਨਹੀਂ ਸੀ। ਸ਼ਾਹ ਨੇ ਪੱਤਰ ’ਚ ਲਿਖਿਆ- ਮੈਨੂੰ ਇਹ ਦਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਸੀਨੀਅਰ ਮਹਿਲਾ ਵਨ-ਡੇ ਟੂਰਨਾਮੈਂਟ, ਵਿਜੇ ਹਜ਼ਾਰੇ ਟਰਾਫ਼ੀ ਤੇ ਅੰਡਰ-19 ਵੀਨੂ ਮਾਂਕਡ ਟਰਾਫ਼ੀ ਦਾ ਆਯੋਜਨ ਕਰ ਰਹੇ ਹਨ। ਘਰੇਲੂ ਸੈਸ਼ਨ 2020-21 ਨੂੰ ਲੈ ਕੇ ਤੁਹਾਡਾ ਫ਼ੀਡਬੈਕ ਮਿਲਣ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ।

PunjabKesariਸ਼ਾਹ ਨੇ ਇਹ ਵੀ ਦੱਸਿਆ ਕਿ ਕੋਰੋਨਾ ਕਾਲ ’ਚ ਸੁਰੱਖਿਆਤ ਉਪਾਵਾਂ ਨੂੰ ਧਿਆਨ ’ਚ ਰੱਖ ਕੇ ਘਰੇਲੂ ਕੈਲੰਡਰ ਤਿਆਰ ਕਰਨਾ ਕਿੰਨਾ ਔਖਾ ਸੀ। ਬੀ. ਸੀ. ਸੀ. ਆਈ. ਨੇ ਆਪਣੀ ਏ. ਜੀ. ਐੱਮ. ’ਚ ਤੈਅ ਕੀਤਾ ਸੀ ਕਿ ਸੈਸ਼ਨ ਛੋਟਾ ਹੋਣ ’ਤੇ ਖਿਡਾਰੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਸਮਝਿਆ ਜਾਂਦਾ ਹੈ ਕਿ ਬੋਰਡ ਇਸ ਦਿਸ਼ਾ ’ਚ ਕੋਈ ਓਪਾਅ ਕਰੇਗਾ ਤਾਂ ਜੋ ਘਰੇਲੂ ਕ੍ਰਿਕਟਰਾਂ ਦੀ ਆਰਥਿਕ ਸਥਿਤੀ ’ਤੇ ਅਸਰ ਨਾ ਪਵੇ। ਸ਼ਾਹ ਨੇ ਸਈਅਦ ਮੁਸ਼ਤਾਕ ਅਲੀ ਟਰਾਫ਼ੀ ਟੀ-20 ਟੂਰਨਾਮੈਂਟ ਦੇ ਆਯੋਜਨ ਲਈ ਸੂਬਾ ਇਕਾਈਆਂ ਨੂੰ ਧੰਨਵਾਦ ਵੀ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


Tarsem Singh

Content Editor

Related News