ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਮੇਤ 7 ਖਿਡਾਰੀ ਕੋਰੋਨਾ ਪਾਜ਼ੇਟਿਵ
Tuesday, Apr 27, 2021 - 02:32 AM (IST)
ਨਵੀਂ ਦਿੱਲੀ- ਕਪਤਾਨ ਰਾਨੀ ਰਾਮਪਾਲ ਸਮੇਤ ਭਾਰਤੀ ਮਹਿਲਾ ਹਾਕੀ ਟੀਮ ਦੀਆਂ 7 ਖਿਡਾਰਨਾਂ ਤੇ ਸਹਿਯੋਗੀ ਸਟਾਫ ਦੇ 2 ਮੈਂਬਰ ਕੋਵਿਡ-19 ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਸਪੋਰਟਸ ਅਥਾਰਟੀ ਆਫ ਇੰਡੀਆ (ਐੱਸ. ਏ. ਆਈ.) ਨੇ ਸੋਮਵਾਰ ਨੂੰ ਦੱਸਿਆ ਕਿ ਇਹ ਖਿਡਾਰੀ ਤੇ ਸਹਿਯੋਗੀ ਸਟਾਫ ਆਪਣੇ ਸ਼ਿਹਰ ਤੋਂ ਸਾਈ ਦੇ ਬੈਂਗਲੁਰੂ ਕੈਂਪ 'ਚ ਆਏ ਸਨ ਅਤੇ ਪ੍ਰੋਟੋਕਾਲ ਦੇ ਅਨੁਸਾਰ ਇਕਾਂਤਵਾਸ ਸਮਾਂ ਪੂਰਾ ਕਰਨ ਤੋਂ ਬਾਅਦ 24 ਅਪ੍ਰੈਲ ਤੋਂ ਸਾਰਿਆਂ ਦੀ ਕੋਰੋਨਾ ਜਾਂਚ ਕੀਤੀ ਗਈ ਸੀ।
ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ
ਬਿਆਨ ਅਨੁਸਾਰ- ਮਹਿਲਾ ਟੀਮ ਦੀ ਕਪਤਾਨ ਰਾਨੀ ਰਾਮਪਾਲ ਤੋਂ ਇਲਾਵਾ ਪਾਜ਼ੇਟਿਵ ਆਉਣ ਵਾਲੇ ਖਿਡਾਰੀਆਂ 'ਚ ਸਵਿਤਾ ਪੂਨੀਆ, ਸ਼ਰਮਿਲਾ ਦੇਵੀ, ਰਜਨੀ, ਨਵਜੋਤ ਕੌਰ, ਨਵਨੀਤ ਕੌਰ ਤੇ ਸੁਸ਼ੀਲਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਖਿਡਾਰੀਆਂ ਤੇ ਸਹਿਯੋਗੀ ਕਰਮਚਾਰੀਆਂ 'ਚ ਇਸ ਦੇ ਲੱਛਣ ਨਹੀਂ ਦਿਖ ਰਹੇ ਹਨ ਤੇ ਉਨ੍ਹਾਂ ਨੂੰ 'ਸਾਈ ਐੱਨ. ਸੀ. ਈ.' 'ਚ ਇਕਾਂਤਵਾਸ 'ਤੇ ਰੱਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- PBKS vs KKR : ਮੋਰਗਨ ਨੇ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੱਤਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।