ਰਾਮਕੁਮਾਰ ਨੇ ATP ਚੈਲੰਜਰ ’ਚ ਇਲਹਾਨ ਨੂੰ ਹਰਾਇਆ

Thursday, Sep 12, 2019 - 02:16 PM (IST)

ਰਾਮਕੁਮਾਰ ਨੇ ATP ਚੈਲੰਜਰ ’ਚ ਇਲਹਾਨ ਨੂੰ ਹਰਾਇਆ

ਨਵੀਂ ਦਿੱਲੀ— ਅੱਠਵਾਂ ਦਰਜਾ ਪ੍ਰਾਪਤ ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਸਿਰਫ 58 ਮਿੰਟ ’ਚ ਤੁਰਕੀ ਦੇ ਵਾਈਲਡ ਕਾਰਡ ਮਾਰਸੇਲ ਇਲਹਾਨ ਨੂੰ ਇਸਤਾਨਬੁਲ ’ਚ ਚਲ ਰਹੇ 81,240 ਡਾਲਰ ਦੀ ਇਨਾਮੀ ਰਾਸ਼ੀ ਵਾਲੀ ਏ.ਟੀ.ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ’ਚ ਲਗਾਤਾਰ ਸੈੱਟਾਂ ’ਚ ਹਰਾਇਆ। 

ਰਾਮਕੁਮਾਰ ਨੇ ਇਲਹਾਨ ਨੂੰ ਲਗਾਤਾਰ ਸੈਟਾਂ ’ਚ 6-2, 6-2 ਨਾਲ ਹਰਾਇਆ। ਭਾਰਤੀ ਟੈਨਿਸ ਖਿਡਾਰੀ ਹੁਣ ਪ੍ਰੀ-ਕੁਆਰਟਰ ਫਾਈਨਲ ’ਚ 12ਵੀਂ ਸੀਡ ਸਪੇਨ ਦੇ ਨਿਕੋਲਾ ਕੁਨਹ ਨਾਲ ਮੁਕਾਬਲੇ ਲਈ ਉਤਰੇਗਾ। ਪੁਰਸ਼ ਡਬਲਜ਼ ’ਚ ਦੂਜਾ ਦਰਜਾ ਪ੍ਰਾਪਤ ਰਾਜਾ ਅਤੇ ਆਸਟਰੇਲੀਆ ਦੇ ਰਮੀਜ਼ ਜੁਨੈਦ ਨੇ ਬੈਲਜੀਅਮ ਦੇ ਰੂਬੇਨ ਬੇਮੇਲਮਾਨਸ ਅਤੇ ਸਰਬੀਆਲ ਦੇ ਨੇਨਾਦ ਜਿਮੋਂਜਿਚ ਦੀ ਵਾਈਲਕਾਰਡਧਾਰਕ ਜੋੜੀ ਨੂੰ ਇਕ ਘੰਟੇ 15 ਮਿੰਟ ’ਚ 6-4, 6-4 ਨਾਲ ਹਰਾ ਕੇ ਦੂਜੇ ਦੌਰ ’ਚ ਜਗ੍ਹਾ ਬਣਾ ਲਈ ਹੈ।


author

Tarsem Singh

Content Editor

Related News