ਰਾਮਨਾਥਨ ਨੇ ਕੋਬੇ ਚੈਲੰਜਰ ''ਚ ਜਿੱਤਿਆ ਡਬਲਜ਼ ਖਿਤਾਬ
Sunday, Nov 10, 2019 - 03:46 PM (IST)

ਸਪੋਰਟਸ ਡੈਸਕ— ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਪੂਰਵ ਰਾਣਾ ਦੇ ਨਾਲ ਜਾਪਾਨ 'ਚ 54160 ਡਾਲਰ ਦੇ ਕੋਬੇ ਚੈਲੰਜਰ ਟੈਨਿਸ ਟੂਰਨਾਮੈਂਟ 'ਚ ਡਬਲਜ਼ ਖਿਤਾਬ ਜਿੱਤ ਲਿਆ ਹੈ। ਚੌਥਾ ਦਰਜਾ ਪ੍ਰਾਪਤ ਰਾਮਨਾਥਨ ਅਤੇ ਰਾਣਾ ਦੀ ਜੋੜੀ ਨੇ ਦੂਜਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਆਂਦਰੇ ਗੋਰਾਨਸਨ ਅਤੇ ਇੰਡੋਨੇਸ਼ੀਆ ਦੀ ਕ੍ਰਿਸਟੋਫਰ ਰੂੰਗਕਾਤ ਦੀ ਜੋੜੀ ਨੂੰ ਲਗਾਤਾਰ ਸੈੱਟਾਂ 'ਚ 7-6 (6), 6-3 ਨਾਲ ਹਰਾ ਕੇ ਖਿਤਾਬ ਜਿੱਤਿਆ। ਰਾਮਨਾਥਨ ਅਤੇ ਰਾਣਾ ਨੇ ਇਕ ਘੰਟੇ 28 ਮਿੰਟ 'ਚ ਇਹ ਮੁਕਾਬਲਾ ਜਿੱਤਿਆ। ਭਾਰਤੀ ਜੋੜੀ ਨੇ 7 'ਚੋਂ 5 ਬ੍ਰੇਕ ਅੰਕ ਬਚਾਏ ਅਤੇ 6 'ਚੋਂ ਤਿੰਨ ਬ੍ਰੇਕ ਅੰਕਾਂ ਦਾ ਲਾਹਾ ਲਿਆ। ਭਾਰਤੀ ਜੋੜੀ ਨੂੰ ਇਸ ਜਿੱਤ ਨਾਲ 80 ਏ. ਟੀ. ਪੀ. ਅੰਕ ਅਤੇ 3100 ਡਾਲਰ ਮਿਲੇ ਜਦਕਿ ਵਿਰੋਧੀ ਜੋੜੀ ਨੂੰ 48 ਅੰਕ ਅਤੇ 1800 ਡਾਲਰ ਮਿਲੇ।