ਰਾਮਕੁਮਾਰ ਅਤੇ ਪੇਸ ਅਟਲਾਂਟਾ ਓਪਨ ਤੋਂ ਹੋਏ ਬਾਹਰ
Wednesday, Jul 25, 2018 - 09:16 PM (IST)

ਨਵੀਂ ਦਿੱਲੀ : ਹਾਲ ਹਾਫ ਫੇਮ ਓਪਨ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਭਾਰਤ ਦੇ ਰਾਮਕੁਮਾਰ ਰਾਮਨਾਥਨ ਏ. ਟੀ. ਪੀ. ਅਟਲਾਂਟਾ ਓਪਨ ਸਿੰਗਲ ਦੇ ਪਹਿਲੇ ਦੌਰ ਤੋਂ ਬਾਹਰ ਹੋ ਗਏ ਜਦਕਿ ਤਜ਼ਰਬੇਕਾਰ ਪੇਸ ਨੂੰ ਵੀ ਇਸ 748450 ਡਾਲਰ ਹਾਰਡ ਕੋਰਟ ਮੁਕਾਬਲੇ ਦੇ ਡਬਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਹਫਤੇ ਨਿਊਪੋਰਟ ਮੁਕਾਬਲੇ 'ਚ ਉਪ-ਜੇਤੂ ਰਹੇ ਰਾਮਕੁਮਾਰ ਨੂੰ ਅਮਰੀਕਾ ਦੇ ਦੁਨੀਆ ਦੇ ਪੰਜਵੇਂ ਸਥਾਨ ਦੇ ਖਿਡਾਰੀ ਟੇਲਰ ਫ੍ਰਿਟਜ਼ ਖਿਲਾਫ 4-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਜਨੇਸ਼ ਗੁਣੇਸ਼ਵਰਨ ਪਹਿਲੇ ਹੀ ਸਲੋਵਾਕਿਆ ਦੇ ਲੁਕਾਸ ਲੇਕੋ ਦੇ ਖਿਲਾਫ ਹਾਰ ਦੇ ਨਾਲ ਮੁਕਾਬਲੇ 'ਚੋਂ ਬਾਹਰ ਹੋ ਗਏ ਹਨ ਜਿਸ ਕਾਰਨ ਸਿਗੰਲ ਵਰਗ 'ਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ।
ਡਬਲ 'ਚ ਪੇਸ ਅਤੇ ਅਮਰੀਕਾ ਦੇ ਉਸਦੇ ਜੋੜੀਦਾਰ ਜੇਮਸ ਕੇਰੇਟਾਨੀ ਨੂੰ ਵੀ ਪਹਿਲੇ ਦੌਰ 'ਚ ਮਾਈਕ ਬ੍ਰਾਇਨ ਅਤੇ ਫ੍ਰਾਂਸਿਸ ਤਿਆਫੋਈ ਦੇ ਖਿਲਾਫ 5-7, 1-6 ਨਾਲ ਹਾਰ ਝਲਣੀ ਪਈ। ਪੂਰਬ ਰਾਜਾ ਅਤੇ ਕੇਨ ਸਕੁਪਸਕੀ ਦੀ ਜੋੜੀ ਹਾਲਾਂਕਿ ਰਿਕਾਰਡਸ ਬੇਰਾਨਕਿਸ ਅਤੇ ਮਾਲੇਕ ਜਜੀਰੀ ਦੀ ਜੋੜੀ ਨੂੰ 6-4, 6-3 ਨਾਲ ਹਰਾ ਕੇ ਕੁਆਰਟਰ-ਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ। ਦਿਵਿਜ ਸ਼ਰਣ ਅਤੇ ਆਰਤੇਮ ਸਿਤਾਕ ਦੀ ਸਿਖਰ ਦਰਜਾ ਹਾਸਲ ਜੋੜੀ ਨੂੰ ਰੋਮੇਨ ਆਰਨਿਓਡੋ ਅਤੇ ਜੇਰੇਮੀ ਚਾਰਡੀ ਦੇ ਖਿਲਾਫ ਖੇਡਣਾ ਹੈ।