ਰਾਸ਼ਟਰਮੰਡਲ ਖੇਡਾਂ 2022 ਦੇ ਬਾਈਕਾਟ ''ਤੇ ਫੈਸਲਾ ਅਗਲੇ ਮਹੀਨੇ ਲਵੇਗਾ IOA
Sunday, Aug 04, 2019 - 02:50 PM (IST)
ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਪਰਿਸ਼ਦ ਅਗਲੇ ਮਹੀਨੇ ਹੋਣ ਵਾਲੀ ਬੈਠਕ 'ਚ ਰਾਸ਼ਟਰਮੰਡਲ ਖੇਡਾਂ 2022 ਦੇ ਬਾਈਕਾਟ ਨੂੰ ਲੈ ਕੇ ਫੈਸਲਾ ਲਵੇਗੀ। ਆਈ.ਓ.ਏ. ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈ. ਓ. ਏ. ਨੇ ਨਿਸ਼ਾਨੇਬਾਜ਼ੀ ਨੂੰ ਹਟਾਏ ਜਾਣ ਦੇ ਵਿਰੋਧ ਵੱਜੋਂ ਬਰਮਿੰਘਮ ਰਾਸ਼ਟਰਮੰਡਲ 2022 ਦੇ ਬਾਈਕਾਟ ਦਾ ਪ੍ਰਸ਼ਤਾਵ ਰਖਿਆ ਹੈ।

ਮਹਿਤਾ ਨੇ ਪੱਤਰਕਾਰਾਂ ਨੂੰ ਕਿਹਾ,''ਕਈ ਖਿਡਾਰੀਆਂ ਅਤੇ ਕੁਝ ਰਾਸ਼ਟਰੀ ਖੇਡ ਮਹਾਸੰਘਾਂ ਨੇ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਦੇ ਉਨ੍ਹਾਂ ਦੇ ਹੱਕਾਂ ਦਾ ਗੱਲ ਕੀਤੀ। ਇਨ੍ਹਾਂ ਸਾਰਿਆਂ 'ਤੇ ਗੌਰ ਕਰਦੇ ਹੋਏ ਸਾਡੀ ਕਾਰਜਕਾਰੀ ਪਰਿਸ਼ਦ ਦੀ ਬੈਠਕ ਅਗਲੇ ਮਹੀਨੇ ਹੋਵੇਗੀ ਅਤੇ ਇਸ 'ਤੇ ਫੈਸਲਾ ਲਿਆ ਜਾਵੇਗਾ।'' ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦਾ ਵਿਰੋਧ ਕੀਤਾ ਕਿ ਆਈ. ਓ. ਏ. ਨੇ 2015 'ਚ ਹੋਈ ਆਮਸਭਾ 'ਚ ਲਾਜ਼ਮੀ ਖੇਡਾਂ ਦੇ ਸਬੰਧ 'ਚ ਰਾਸ਼ਟਰਮੰਡਲ ਖੇਡ ਮਹਾਸੰਘ ਦੇ ਸੰਵਿਧਾਨ 'ਚ ਸੋਧ 'ਚ ਨਿਸ਼ਾਨੇਬਾਜ਼ੀ ਦਾ ਮਮਲਾ ਨਹੀਂ ਉਠਾਇਆ।
