UAE ''ਚ 12 ਅਕਤੂਬਰ ਨੂੰ ਕ੍ਰਿਕਟ ਅਕਾਦਮੀ ਸ਼ੁਰੂ ਕਰੇਗਾ ਰਾਜਸਥਾਨ ਰਾਇਲਜ਼
Tuesday, Oct 06, 2020 - 10:14 PM (IST)

ਆਬੂਧਾਬੀ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਈਜ਼ੀ ਰਾਜਸਥਾਨ ਰਾਇਲਜ਼ 12 ਅਕਤੂਬਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਆਪਣੀ ਪਹਿਲੀ ਤੇ ਵਿਸ਼ਵ ਪੱਧਰ 'ਤੇ ਦੂਜੀ ਕ੍ਰਿਕਟ ਅਕਾਦਮੀ ਦੀ ਸ਼ੁਰੂਆਤ ਕਰੇਗੀ। ਇਹ ਫ੍ਰੈਂਚਾਈਜ਼ੀ ਦੀ ਮੱਧ ਪੂਰਬ 'ਚ ਪਹਿਲੀ ਅਕੈਡਮੀ ਹੋਵੇਗੀ। ਉਹ ਯੂ. ਏ. ਈ. ਵਿਚ ਅਕਾਦਮੀ ਸ਼ੁਰੂ ਕਰਨ ਵਾਲੀ ਪਹਿਲੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਵੀ ਬਣ ਜਾਵੇਗੀ।
ਰਾਜਸਥਾਨ ਰਾਇਲਜ਼ ਦੀ ਅਕਾਦਮੀ ਯੂ. ਏ. ਈ. ਸਥਿਤ ਖੇਡ ਸੰਸਥਾ ਰੈਡਬੀਅਰ ਸਪੋਰਟਸ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਇਸ 'ਚ 6 ਤੋਂ 19 ਸਾਲ ਦੇ ਲੜਕੇ ਅਤੇ ਲੜਕੀਆਂ ਵਿਸ਼ਵ ਪੱਧਰੀ ਕੋਚਿੰਗ ਲੈ ਸਕਦੇ ਹਨ। ਸਾਰੇ ਕੋਚਿੰਗ ਸੈਸ਼ਨ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਅਤੇ ਅਕਾਦਮੀ ਦੇ ਨਿਰਦੇਸ਼ਕ ਗ੍ਰੀਮ ਕ੍ਰੇਮਰ ਦੀ ਦੇਖਰੇਖ 'ਚ ਚਲਾਏ ਜਾਣਗੇ।