ਰਾਜਸਥਾਨ ਨੇ ਬ੍ਰਿਟੇਨ ''ਚ ਖੋਲ੍ਹੀ ਪਹਿਲੀ ਕ੍ਰਿਕਟ ਅਕੈਡਮੀ

Wednesday, Mar 20, 2019 - 12:43 AM (IST)

ਰਾਜਸਥਾਨ ਨੇ ਬ੍ਰਿਟੇਨ ''ਚ ਖੋਲ੍ਹੀ ਪਹਿਲੀ ਕ੍ਰਿਕਟ ਅਕੈਡਮੀ

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਇਜ਼ੀ ਰਾਜਸਥਾਨ ਰਾਇਲਜ਼ ਨੇ ਬ੍ਰਿਟੇਨ ਵਿਚ ਆਪਣੀ ਪਹਿਲੀ ਕ੍ਰਿਕਟ ਅਕੈਡਮੀ ਦਾ ਉਦਘਾਟਨ ਕੀਤਾ ਹੈ। ਸਰੇ ਦੇ ਰੀਡਸ ਸਕੂਲ ਸਥਿਤ ਸਟਾਰ ਕ੍ਰਿਕਟ ਅਕੈਡਮੀ ਨੇ ਰਾਜਸਥਾਨ ਰਾਇਲਜ਼ ਨਾਲ ਮਿਲ ਕੇ ਇਥੇ ਰਾਜਸਥਾਨ ਰਾਇਲਜ਼ ਕ੍ਰਿਕਟ ਅਕੈਡਮੀ ਦਾ ਉਦਘਾਟਨ ਕੀਤਾ ਹੈ। 
ਅਧਿਕਾਰਤ ਬਿਆਨ ਅਨੁਸਾਰ ਰੀਡਸ ਸਕੂਲ ਦੀ ਅਕੈਡਮੀ ਵਿਚ ਆਧੁਨਿਕ ਕ੍ਰਿਕਟ ਸੈਂਟਰ ਹੈ, ਜਿਸ ਦਾ ਨਾਂ ਜੈਰੇਟ ਸੈਂਟਰ ਹੈ। ਇਥੇ ਇਨਡੋਰ ਕ੍ਰਿਕਟ ਟਰੇਨਿੰਗ ਸੈਂਟਰ ਹੈ, ਜਿਸ ਵਿਚ ਸਾਬਕਾ ਪੇਸ਼ੇਵਰ ਬੱਲੇਬਾਜ਼ ਸਿਧਾਰਥ ਲਾਹਿੜੀ ਚਲਾਉਂਦਾ ਹੈ, ਇਸ ਤੋਂ ਇਲਾਵਾ ਉਸ ਦੇ ਨਾਲ ਕੋਚਾਂ ਦੀ ਟੀਮ ਵੀ ਕੰਮ ਕਰਦੀ ਹੈ, ਜਿਸ ਵਿਚ ਸਾਬਕਾ ਇੰਗਲਿਸ਼ ਕ੍ਰਿਕਟਰ ਕੀਥ ਮੈਡੀਲਕਾਟ ਬਤੌਰ ਮੈਂਟਰ ਜੁੜਿਆ ਹੋਇਆ ਹੈ। 


author

Gurdeep Singh

Content Editor

Related News