ਰਾਹੁਲ ਨੇ ਲਾਇਆ ਸੈਂਕੜਾ, ਪਹਿਲੇ ਟੈਸਟ ਲਈ ਦਾਅਵਾ ਕੀਤਾ ਮਜ਼ਬੂਤ

Wednesday, Jul 21, 2021 - 02:08 AM (IST)

ਰਾਹੁਲ ਨੇ ਲਾਇਆ ਸੈਂਕੜਾ, ਪਹਿਲੇ ਟੈਸਟ ਲਈ ਦਾਅਵਾ ਕੀਤਾ ਮਜ਼ਬੂਤ

ਸਪੋਰਟਸ ਡੈਸਕ–ਲੋਕੇਸ਼ ਰਾਹੁਲ ਦੀ 101 ਦੌੜਾਂ ਦੀ ਪਾਰੀ ਤੋਂ ਇਲਾਵਾ ਰਵਿੰਦਰ ਜਡੇਜਾ (75) ਦੇ ਨਾਲ ਪੰਜਵੀਂ ਵਿਕਟ ਲਈ ਉਸ ਦੀ 127 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਭਾਰਤ ਨੇ ਕਾਊਂਟੀ ਇਲੈਵਨ (ਸਿਲੈਕਟ ਕਾਊਂਟੀ ਇਲੈਵਨ) ਵਿਰੁੱਧ ਤਿੰਨ ਦਿਨਾ ਅਭਿਆਸ ਮੈਚ ’ਚ ਮੰਗਲਵਾਰ ਨੂੰ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 9 ਵਿਕਟਾਂ ’ਤੇ 306 ਦੌੜਾਂ ਬਣਾ ਲਈਆਂ। ਸਟੰਪਸ ਦੇ ਸਮੇਂ ਜਸਪ੍ਰੀਤ ਬੁਮਰਾਹ 3 ਤੇ ਮੁਹੰਮਦ ਸਿਰਾਜ 1 ਦੌੜ ਬਣਾ ਕੇ ਖੇਡ ਰਹੇ ਸਨ। ਰਾਹੁਲ 150 ਗੇਂਦਾਂ ’ਚ 101 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋਇਆ। ਉਸ ਨੇ ਆਪਣੀ ਪਾਰੀ ’ਚ 11 ਚੌਕੇ ਤੇ 1 ਚੱਕਾ ਲਾਇਆ। ਇਸ ਪਾਰੀ ਨਾਲ ਉਸ ਨੇ ਭਾਰਤੀ ਟੀਮ ਦੇ ਮੱਧਕ੍ਰਮ ’ਚ ਜਗ੍ਹਾ ਬਣਾਉਣ ਦਾ ਆਪਣਾ ਦਾਅਵਾ ਮਜ਼ਬੂਤ ਕੀਤਾ। ਜਡੇਜਾ ਨੇ 146 ਗੇਂਦਾਂ ਦੀ ਪਾਰੀ ’ਚ 5 ਚੌਕੇ ਤੇ 1 ਛੱਕਾ ਲਾਇਆ।

PunjabKesari

ਇਹ ਵੀ ਪੜ੍ਹੋ : ਐਮੇਜ਼ਾਨ ਸੰਸਥਾਪਕ ਜੈਫ ਬੇਜੋਸ ਦੀ ਪਹਿਲੀ ਪੁਲਾੜ ਯਾਤਰਾ ਰਹੀ ਕਾਮਯਾਬ, ਬਣਾਏ ਦੋ ਵੱਡੇ ਰਿਕਾਰਡ

ਇਸ ਤੋਂ ਪਹਿਲਾਂ ਨਿਯਮਿਤ ਕਪਤਾਨ ਵਿਰਾਟ ਕੋਹਲੀ ਤੇ ਟੈਸਟ ਟੀਮ ਦਾ ਉਪ ਕਪਤਾਨ ਅਜਿੰਕਯ ਰਹਾਨੇ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਣ ਕਾਰਨ ਭਾਰਤੀ ਟੀਮ ਦਾ ਹਿੱਸਾ ਨਹੀਂ ਬਣੇ, ਜਦਕਿ ਤਜਰਬੇਕਾਰ ਗੇਂਦਬਾਜ਼ਾਂ ਆਰ. ਅਸ਼ਵਿਨ, ਮੁਹੰਮਦ ਸ਼ੰਮੀ ਤੇ ਇਸ਼ਾਂਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ। ਕਾਊਂਟੀ ਇਲੈਵਨ ਟੀਮ ਵਿਚ ਵੀ ਸੱਟ ਤੇ ਕੋਵਿਡ-19 ਨਾਲ ਜੁੜੇ ਇਕਾਂਤਵਾਸ ਕਾਰਨ ਆਪਣੇ ਖਿਡਾਰੀਆਂ ਨੂੰ ਗੁਆਉਣ ਤੋਂ ਬਾਅਦ ਭਾਰਤ ਦੇ ਨੌਜਵਾਨ ਖਿਡਾਰੀ ਆਵੇਸ਼ ਖਾਨ ਤੇ ਵਾਸ਼ਿੰਗਟਨ ਸੁੰਦਰ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੀ ਇਸ ਟੀਮ ਵਲੋਂ ਆਪਣੇ ਹੀ ਦੇਸ਼ ਦੀ ਟੀਮ ਵਿਰੁੱਧ ਉਤਰੇ। ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ 10ਵੇਂ ਓਵਰ ਵਿਚ ਉਹ ਕੈਚ ਆਊਟ ਹੋ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦੇਸ਼ ’ਚ ਬਰਡ ਫਲੂ ਨਾਲ ਹੋਈ ਪਹਿਲੀ ਮੌਤ, 11 ਸਾਲਾ ਬੱਚੇ ਨੇ ਏਮਜ਼ ’ਚ ਤੋੜਿਆ ਦਮ

ਸਲਾਮੀ ਬੱਲੇਬਾਜ਼ੀ ਲਈ ਉਸ ਦੇ ਨਾਲ ਕ੍ਰੀਜ਼ ’ਤੇ ਉਤਰੇ ਮਯੰਕ ਅਗਰਵਾਲ ਨੇ ਇਸ ਦੌਰਾਨ ਕੁਝ ਸ਼ਾਨਦਾਰ ਚੌਕੇ ਲਾਏ ਪਰ ਉਹ ਵੀ ਵੱਡੀ ਪਾਰੀ ਖੇਡਣ ਵਿਚ ਅਸਫਲ ਰਿਹਾ। ਉਸ ਨੇ 35 ਗੇਂਦਾਂ ਦੀ ਪਾਰੀ ਵਿਚ 6 ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਦਿਨ ਦੇ ਦੂਜੇ ਸੈਸ਼ਨ ’ਚ ਹਾਲਾਂਕਿ ਭਾਰਤੀ ਟੀਮ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਹਨੁਮਾ ਵਿਹਾਰੀ ਦੀ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ ਵਿਚ ਰਿਜ਼ਰਵ ਤੇਜ਼ ਗੇਂਦਬਾਜ਼ ਆਵੇਸ਼ ਆਪਣਾ ਅੰਗੂਠਾ ਜ਼ਖਮੀ ਕਰ ਬੈਠਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਅਸਫਲਤਾ ਤੋਂ ਬਾਅਦ ਨਿਰਾਸ਼ਾ ਝੱਲ ਰਿਹਾ ਪੁਜਾਰਾ ਇਕ ਵਾਰ ਫਿਰ ਨਾਕਾਮ ਰਿਹਾ ਤੇ 21 ਦੌੜਾਂ ਬਣਾ ਕੇ ਚਲਦਾ ਬਣਿਆ। ਹਨੂਮਾ 24 ਦੌੜਾਂ ਹੀ ਬਣਾ ਸਕਿਆ। ਗੈਰ-ਤਜਰਬੇਕਾਰ ਗੇਂਦਬਾਜ਼ਾਂ ਦੇ ਸਾਹਮਣੇ 107 ਦੌੜਾਂ ’ਤੇ ਚੌਥੀ ਵਿਕਟ ਗੁਆਉਣ ਤੋਂ ਬਾਅਦ ਭਾਰਤੀ ਟੀਮ ਮੁਸ਼ਕਿਲ ਵਿਚ ਸੀ ਪਰ ਰਾਹੁਲ ਤੇ ਜਡੇਜਾ ਦੀ ਸਾਂਝੇਦਾਰੀ ਨੇ ਟੀਮ ਨੂੰ ਸੰਭਾਲ ਲਿਆ।

 


author

Manoj

Content Editor

Related News