ਰਾਹੁਲ ਗਾਂਧੀ ਤੇ ਖੜਗੇ ਨੇ ਫੁੱਟਬਾਲ ਵਿਸ਼ਵ ਕੱਪ ਜਿੱਤਣ ''ਤੇ ਅਰਜਨਟੀਨਾ ਨੂੰ ਦਿੱਤੀ ਵਧਾਈ

Monday, Dec 19, 2022 - 05:12 AM (IST)

ਰਾਹੁਲ ਗਾਂਧੀ ਤੇ ਖੜਗੇ ਨੇ ਫੁੱਟਬਾਲ ਵਿਸ਼ਵ ਕੱਪ ਜਿੱਤਣ ''ਤੇ ਅਰਜਨਟੀਨਾ ਨੂੰ ਦਿੱਤੀ ਵਧਾਈ

ਨਵੀਂ ਦਿੱਲੀ/ਦੌਸਾ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਅਰਜਨਟੀਨਾ ਨੂੰ ਫੁੱਟਬਾਲ ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੱਤੀ। ਅਰਜਨਟੀਨਾ ਨੇ ਫਾਈਨਲ ਵਿੱਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ 'ਚ 4-2 ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ। ਰਾਹੁਲ ਗਾਂਧੀ ਨੇ ਕਿਹਾ ਕਿ ਮੈਚ ਨੇ ਇਕ ਵਾਰ ਫਿਰ ਦਿਖਾਇਆ ਕਿ ਖੇਡਾਂ ਕਿਸ ਤਰ੍ਹਾਂ ਸਰਹੱਦਾਂ ਦੇ ਪਾਰ ਲੋਕਾਂ ਨੂੰ ਇਕਜੁੱਟ ਕਰਦੀਆਂ ਹਨ।

ਇਹ ਵੀ ਪੜ੍ਹੋ : ਫੀਫਾ ਫਾਈਨਲ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਨੇ ਟਰਾਫੀ ਦਾ ਕੀਤਾ ਉਦਘਾਟਨ, ਵੀਡੀਓ

PunjabKesari

ਕਾਂਗਰਸ ਪ੍ਰਧਾਨ ਖੜਗੇ ਨੇ ਵੀ ਅਰਜਨਟੀਨਾ ਨੂੰ ਸ਼ਾਨਦਾਰ ਪ੍ਰਦਰਸ਼ਨ ਅਤੇ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ, "ਮੇਸੀ ਦੀ ਸ਼ਾਨਦਾਰ ਖੇਡ ਜੋ ਲੱਖਾਂ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ ਅਤੇ ਐਮਬਾਪੇ ਨੇ ਸ਼ਾਨਦਾਰ ਵਾਪਸੀ ਲਈ ਫਰਾਂਸ ਨੂੰ ਪ੍ਰੇਰਿਤ ਕਰ ਧਿਆਨ ਖਿੱਚਿਆ।"

PunjabKesari

ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਕਿੰਨੀ ਖੂਬਸੂਰਤ ਖੇਡ! ਰੋਮਾਂਚਕ ਜਿੱਤ ਦੇ ਲਈ ਅਰਜਨਟੀਨਾ ਨੂੰ ਵਧਾਈ। ਫਰਾਂਸ ਨੇ ਵਧੀਆ ਖੇਡਿਆ। ਮੇਸੀ ਅਤੇ ਐਮਬਾਪੇ ਦੋਵੇਂ ਸੱਚੇ ਚੈਂਪੀਅਨਾਂ ਵਾਂਗ ਖੇਡੇ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News