ਰਾਹੁਲ ਦ੍ਰਾਵਿੜ ਦਾ ਐਲਾਨ- ਕੋਚ ਦੇ ਤੌਰ ''ਤੇ ਟੀ-20 ਵਿਸ਼ਵ ਕੱਪ ਆਖਰੀ ਟੂਰਨਾਮੈਂਟ

06/04/2024 12:29:48 PM

ਨਿਊਯਾਰਕ : ਰਾਹੁਲ ਦ੍ਰਾਵਿੜ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਭਾਰਤੀ ਟੀਮ ਦੇ ਮੁੱਖ ਕੋਚ ਵਜੋਂ ਟੀ-20 ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ। ਦ੍ਰਾਵਿੜ ਦਾ ਇਹ ਐਲਾਨ ਅਚਾਨਕ ਨਹੀਂ ਸੀ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਉਹ ਇਸ ਅਹੁਦੇ ਲਈ ਦੁਬਾਰਾ ਅਪਲਾਈ ਨਹੀਂ ਕਰਨਗੇ। ਬੋਰਡ ਨੇ ਪਿਛਲੇ ਮਹੀਨੇ ਇਸ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ।

ਆਇਰਲੈਂਡ ਖਿਲਾਫ ਭਾਰਤ ਦੇ ਪਹਿਲੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ ਦ੍ਰਾਵਿੜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਹਰ ਪਲ ਦਾ ਆਨੰਦ ਮਾਣਿਆ ਹੈ। ਉਨ੍ਹਾਂ ਕਿਹਾ ਕਿ ਹਰ ਟੂਰਨਾਮੈਂਟ ਮਹੱਤਵਪੂਰਨ ਹੁੰਦਾ ਹੈ। ਭਾਰਤ ਦੇ ਕੋਚ ਹੋਣ ਦੇ ਨਾਤੇ ਮੇਰੇ ਲਈ ਹਰ ਮੈਚ ਮਹੱਤਵਪੂਰਨ ਰਿਹਾ ਹੈ। ਮੇਰੇ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਕੋਚ ਦੇ ਤੌਰ 'ਤੇ ਇਹ ਮੇਰਾ ਆਖਰੀ ਟੂਰਨਾਮੈਂਟ ਹੈ। ਦ੍ਰਾਵਿੜ ਨਵੰਬਰ 2021 ਵਿੱਚ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਮੁੱਖ ਕੋਚ ਬਣੇ।

ਉਨ੍ਹਾਂ ਕਿਹਾ ਕਿ ਮੈਨੂੰ ਆਪਣਾ ਕੰਮ ਬਹੁਤ ਪਸੰਦ ਹੈ। ਮੈਂ ਭਾਰਤੀ ਟੀਮ ਦੀ ਕੋਚਿੰਗ ਦਾ ਪੂਰਾ ਆਨੰਦ ਲਿਆ ਅਤੇ ਇਹ ਇਕ ਖਾਸ ਕੰਮ ਹੈ। ਮੈਨੂੰ ਟੀਮ ਨਾਲ ਕੰਮ ਕਰਨ 'ਚ ਮਜ਼ਾ ਆਇਆ ਪਰ ਇਸ ਤਰ੍ਹਾਂ ਦੇ ਕ੍ਰਿਕਟ ਸ਼ੈਡਿਊਲ ਅਤੇ ਜ਼ਿੰਦਗੀ ਦੇ ਜਿਸ ਪੜਾਅ 'ਤੇ ਮੈਂ ਇਸ ਸਮੇਂ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਦੁਬਾਰਾ ਅਪਲਾਈ ਕਰ ਸਕਾਂਗਾ। ਉਸ ਨੇ ਕਿਹਾ ਕਿ ਇਸ ਲਈ ਇਹ ਮੇਰਾ ਆਖਰੀ ਟੂਰਨਾਮੈਂਟ ਹੈ ਪਰ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹਰ ਮੈਚ ਮਹੱਤਵਪੂਰਨ ਹੁੰਦਾ ਹੈ ਅਤੇ ਪਹਿਲੇ ਦਿਨ ਤੋਂ ਮੇਰੇ ਲਈ ਮਾਇਨੇ ਰੱਖਦਾ ਹੈ। ਇਸ 'ਚ ਕੋਈ ਬਦਲਾਅ ਨਹੀਂ ਹੋਵੇਗਾ।

ਹਾਲਾਂਕਿ ਕੋਲਕਾਤਾ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਮੈਂ ਭਾਰਤੀ ਟੀਮ ਦਾ ਕੋਚ ਬਣਨਾ ਚਾਹਾਂਗਾ। ਜੇਕਰ ਉਹ (ਗੰਭੀਰ) ਅਜਿਹਾ ਕਰਨਾ ਚਾਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਚੰਗੇ ਉਮੀਦਵਾਰ ਹੋਣਗੇ। 2011 ਦੇ ਵਿਸ਼ਵ ਕੱਪ ਜੇਤੂ ਗੰਭੀਰ ਨੇ ਐਤਵਾਰ ਨੂੰ ਅਬੂ ਧਾਬੀ ਵਿੱਚ ਇੱਕ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ। ਭਾਰਤੀ ਟੀਮ ਦੀ ਕੋਚਿੰਗ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੈਂ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ, ਹਾਲਾਂਕਿ ਕਈ ਲੋਕ ਮੈਨੂੰ ਪੁੱਛ ਚੁੱਕੇ ਹਨ। ਪਰ ਮੈਨੂੰ ਹੁਣ ਤੁਹਾਨੂੰ ਜਵਾਬ ਦੇਣਾ ਪਵੇਗਾ। ਮੈਂ ਭਾਰਤੀ ਟੀਮ ਦਾ ਕੋਚ ਬਣਨਾ ਪਸੰਦ ਕਰਾਂਗਾ। ਤੁਹਾਡੀ ਰਾਸ਼ਟਰੀ ਟੀਮ ਦੀ ਕੋਚਿੰਗ ਤੋਂ ਵੱਡਾ ਕੋਈ ਸਨਮਾਨ ਨਹੀਂ ਹੈ। ਤੁਸੀਂ 140 ਕਰੋੜ ਦੀ ਪ੍ਰਤੀਨਿਧਤਾ ਕਰ ਰਹੇ ਹੋ।


Tarsem Singh

Content Editor

Related News