ਰਹਾਨੇ ਨੇ ਇੰਗਲੈਂਡ ਖ਼ਿਲਾਫ਼ ਟੈਸਟ ਤੋਂ ਪਹਿਲਾਂ ਮਿਤਾਲੀ ਐਂਡ ਕੰਪਨੀ ਨੂੰ ਦਿੱਤੇ ਬੱਲੇਬਾਜ਼ੀ ਟਿਪਸ

06/14/2021 7:12:43 PM

ਨਵੀਂ ਦਿੱਲੀ : ਪਿਛਲੇ 7 ਸਾਲਾਂ ’ਚ ਪਹਿਲਾ ਟੈਸਟ ਖੇਡਣ ਜਾ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਖ਼ਿਲਾਫ਼ ਮੈਚ ਤੋਂ ਪਹਿਲਾਂ ਪੁਰਸ਼ ਟੈਸਟ ਟੀਮ ਦੇ ਉਪ-ਕਪਤਾਨ ਅਜਿੰਕਯ ਰਹਾਨੇ ਵੱਲੋਂ ਅਹਿਮ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ’ਚ ਸਰੀਰ ਦੇ ਨੇੜੇ ਖੇਡਣਾ, ਮਾਨਸਿਕ ਪਹਿਲੂ ’ਤੇ ਕੰਮ ਕਰਨਾ ਅਤੇ ਛੋਟੇ ਟੀਚੇ ਨਿਰਧਾਰਤ ਕਰਨਾ ਸ਼ਾਮਲ ਹੈ। ਨੇੜਲੇ ਸੂਤਰ ਅਨੁਸਾਰ ਰਹਾਨੇ ਨੂੰ ਮਹਿਲਾ ਟੀਮ ਦੇ ਮੁੱਖ ਕੋਚ ਰਮੇਸ਼ ਪਵਾਰ ਨੇ ਬੱਲੇਬਾਜ਼ਾਂ ਲਈ ਸੈਸ਼ਨ ਦੀ ਬੇਨਤੀ ਕੀਤੀ ਸੀ।
ਸੂਤਰ ਨੇ ਕਿਹਾ, “ਰਮੇਸ਼ ਅਤੇ ਅਜਿੰਕਯ ਇਕੱਠੇ ਖੇਡ ਚੁੱਕੇ ਹਨ ਕਿਉਂਕਿ ਸਾਡੀਆਂ ਲੜਕੀਆਂ 7 ਸਾਲ ਬਾਅਦ ਟੈਸਟ ਖੇਡ ਰਹੀਆਂ ਹਨ ਤਾਂ ਕੋਚ ਨੇ ਮਹਿਸੂਸ ਕੀਤਾ ਕਿ ਰਹਾਨੇ ਨਾਲ ਸੈਸ਼ਨ ਵਧੀਆ ਸਾਬਤ ਹੋਵੇਗਾ।

ਇਹ ਵੀ ਪੜ੍ਹੋ : WTC ਫਾਈਨਲ ਲਈ ਇਸ ਤਰ੍ਹਾਂ ਦੀ ਪਿੱਚ ਬਣਾਉਣਾ ਚਾਹੁੰਦੈ ਕਿਊਰੇਟਰ

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਇਹ 50 ਮਿੰਟ ਦਾ ਜ਼ੂਮ ਸੈਸ਼ਨ ਸੀ ਅਤੇ ਜਦੋਂ ਦੋਵੇਂ ਟੀਮਾਂ ਮੁੰਬਈ ’ਚ ਏਕਾਂਤਵਾਸ ਸਨ ਤਾਂ ਇਸ ਦਾ ਆਯੋਜਨ ਕੀਤਾ ਗਿਆ ਸੀ। ਮੈਚ ਬੁੱਧਵਾਰ ਤੋਂ ਸ਼ੁਰੂ ਹੋਵੇਗਾ। ਸਮਝਿਆ ਜਾਂਦਾ ਹੈ ਕਿ ਕਪਤਾਨ ਮਿਤਾਲੀ ਰਾਜ, ਉਪ-ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਅਤੇ ਸਾਰੇ ਬੱਲੇਬਾਜ਼ਾਂ ਨੇ ਰਹਾਨੇ ਨਾਲ ਟੈਸਟ ਬੱਲੇਬਾਜ਼ੀ ਬਾਰੇ ਗੱਲ ਕੀਤੀ। ਸੂਤਰ ਨੇ ਕਿਹਾ, 'ਅਜਿੰਕਯ ਨੇ ਉਨ੍ਹਾਂ ਨੂੰ ਕਿਹਾ ਕਿ ਪਾਰੀ ਦੀ ਸ਼ੁਰੂਆਤ 'ਚ ਜ਼ਿਆਦਾ ਡ੍ਰਾਈਵ ਤੋਂ ਬਚਣ ਕਿਉਂਕਿ ਬ੍ਰਿਟੇਨ ’ਚ ਗੇਂਦਾਂ ਬਹੁਤ ਜ਼ਿਆਦਾ ਸਵਿੰਗ ਲੈਂਦੀਆਂ ਹਨ। ਉਨ੍ਹਾਂ ਨੇ ਬੱਲੇਬਾਜ਼ਾਂ ਨੂੰ ਸਲਾਹ ਦਿੱਤੀ ਕਿ ਉਹ ਗੇਂਦ ਨੂੰ ਸਰੀਰ ਦੇ ਨੇੜੇ ਤੋਂ ਖੇਡਣ। ਉਨ੍ਹਾਂ ਕਿਹਾ, ‘‘ਉਸ ਦਾ ਮੰਨਣਾ ਹੈ ਕਿ ਸਵਿੰਗ ਕਵਰ ਡ੍ਰਾਈਵ ਖੇਡਣ ਦਾ ਲਾਲਚ ਦੇਵੇਗੀ ਪਰ ਸ਼ੁਰੂਆਤ ’ਚ ਇਸ ਸਟ੍ਰੋਕ ਤੋਂ ਬਚਣਾ ਚਾਹੀਦਾ ਹੈ।’’

ਇਹ ਵੀ ਪੜ੍ਹੋ : WTC Final : ਭਾਰਤ ਦੀਆਂ ਤਿਆਰੀਆਂ ਨੂੰ ਲੈ ਕੇ ਵੈਂਕਟੇਸ਼ ਪ੍ਰਸਾਦ ਨੇ ਕੀਤਾ ਵੱਡਾ ਖੁਲਾਸਾ

ਰਹਾਨੇ ਦਾ ਮੰਨਣਾ ਹੈ ਕਿ ਟੈਸਟ ਪਾਰੀ ਦੀ ਬੁਨਿਆਦ ਵੱਡੇ ਪਰ ਛੋਟੇ ਟੀਚਿਆਂ ’ਤੇ ਨਹੀਂ ਟਿਕੀ ਹੋਣੀ ਚਾਹੀਦੀ। ਸੂਤਰ ਨੇ ਕਿਹਾ, ‘‘ਉਸ ਨੇ ਬੱਲੇਬਾਜ਼ਾਂ ਨੂੰ ਕਿਹਾ ਕਿ ਪਹਿਲਾਂ 15, ਫਿਰ 25 ਅਤੇ ਫਿਰ 30, ਅਜਿਹੇ ਟੀਚੇ ਬਣਾਉਣੇ ਚਾਹੀਦੇ ਹਨ।’’ ਹਰਮਨਪ੍ਰੀਤ ਨੇ ਬੱਲੇਬਾਜ਼ਾਂ ਦੀ ਮਾਨਸਿਕਤਾ ਬਾਰੇ ਵੀ ਇੱਕ ਸਵਾਲ ਪੁੱਛਿਆ। ਸੂਤਰ ਨੇ ਕਿਹਾ, “ਅਜਿੰਕਯ ਨੇ ਕਿਹਾ ਕਿ ਭਾਈਵਾਲੀ ਚੱਲਦੇ ਸਮੇਂ ਸਵਿੱਚ ਆਨ ਤੇ ਆਫ ਹੋਣਾ ਚਾਹੀਦਾ ਹੈ। ਇੱਕ-ਦੂਜੇ ਨਾਲ ਗੱਲਬਾਤ ਕਰੋ, ਕੌਫ਼ੀ ਪੀਓ ਤੇ ਰਿਲੈਕਸ ਹੋ ਜਾਓ। ਕੁਝ ਸਮੇਂ ਲਈ ਖੇਡ ਤੋਂ ਦੂਰ ਰਹਿਣਾ ਜ਼ਰੂਰੀ ਹੈ ਤਾਂ ਜੋ ਖੇਡਦੇ ਸਮੇਂ ਪੂਰਾ ਧਿਆਨ ਦਿੱਤਾ ਜਾ ਸਕੇ।’’


Manoj

Content Editor

Related News