ਨਡਾਲ ਅਤੇ ਜੋਕੋਵਿਚ ਵਿਚਾਲੇ ਹੋਵੇਗਾ ਡਰੀਮ ਸੈਮੀਫਾਈਨਲ
Thursday, Jul 12, 2018 - 04:10 PM (IST)

ਲੰਡਨ (ਬਿਊਰੋ)— ਅੱਠ ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ ਬਾਹਰ ਹੋ ਜਾਣ ਦੇ ਸਨਸਨੀਖੇਜ਼ ਨਤੀਜੇ ਦੇ ਵਿਚਾਲੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।
ਦੂਜਾ ਦਰਜਾ ਪ੍ਰਾਪਤ ਨਡਾਲ ਨੇ ਪੌਣੇ ਪੰਜ ਘੰਟੇ ਤੱਕ ਚਲੇ ਮੁਕਾਬਲੇ 'ਚ ਪੰਜਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੂੰ 7-5, 6-7, 4-6, 6-4, 6-4 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਨੌਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਜਾਨ ਇਸਨਰ ਨੇ 13ਵਾਂ ਦਰਜਾ ਪ੍ਰਾਪਤ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ 6-7, 7-6, 6-4, 6-3 ਨਾਲ ਅਤੇ 12ਵਾਂ ਦਰਜਾ ਪ੍ਰਾਪਤ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-3, 3-6, 6-2, 6-2 ਨਾਲ ਹਰਾ ਕੇ ਅੰਤਿਮ ਚਾਰ 'ਚ ਜਗ੍ਹਾ ਬਣਾਈ। ਸੈਮੀਫਾਈਨਲ 'ਚ ਐਂਡਰਸਨ ਦਾ ਮੁਕਾਬਲਾ ਇਸਨਰ ਅਤੇ ਨਡਾਲ ਦਾ ਮੁਕਾਬਲਾ ਜੋਕੋਵਿਚ ਨਾਲ ਹੋਵੇਗਾ।