ਨਡਾਲ ਨੇ ਸਖਤ ਮੁਕਾਬਲੇ 'ਚ ਨਿਸ਼ੀਓਕਾ ਨੂੰ ਹਰਾਇਆ

Thursday, Jan 09, 2020 - 12:31 PM (IST)

ਨਡਾਲ ਨੇ ਸਖਤ ਮੁਕਾਬਲੇ 'ਚ ਨਿਸ਼ੀਓਕਾ ਨੂੰ ਹਰਾਇਆ

ਸਪੋਰਟਸ ਡੈਸਕ— ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਪਰਥ ਵਿਚ ਬੁੱਧਵਾਰ ਨੂੰ ਏ. ਟੀ. ਪੀ. ਕੱਪ ਵਿਚ ਜਾਪਾਨ ਦੇ ਯੋਸ਼ੀਹੀਤੋ ਨਿਸ਼ੀਓਕਾ ਨੂੰ ਇਕ ਸਖ਼ਤ ਮੁਕਾਬਲੇ ਵਿਚ 7-6, 6-4 ਨਾਲ ਹਰਾ ਕੇ ਆਪਣੀ ਟੀਮ ਨੂੰ ਕੁਆਰਟਰ ਫਾਈਨਲ ਵਿਚ ਪਹੁੰਚਾਇਆ ਜਦਕਿ ਬ੍ਰਿਸਬਨ ਵਿਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਚਿਲੀ ਦੇ ਕ੍ਰਿਸਟੀਅਨ ਗਾਰਿਨ ਨੂੰ ਆਸਾਨੀ ਨਾਲ 6-3, 6-3 ਨਾਲ ਹਰਾਇਆ ਜਿਸ ਦੀ ਬਦੌਲਤ ਸਰਬੀਆ ਨੇ 2-1 ਦੀ ਜਿੱਤ ਨਾਲ ਆਖ਼ਰੀ-ਅੱਠ ਵਿਚ ਥਾਂ ਬਣਾਈ ।
PunjabKesari
ਇਸ ਤੋਂ ਇਲਾਵਾ ਗਰੁੱਪ ਬੀ. ਵਿਚ ਨਡਾਲ ਦੀ ਅਗਵਾਈ ਵਿਚ ਸਪੇਨ ਨੇ ਜਾਪਾਨ ਨੂੰ ਇਕਤਰਫ਼ਾ ਮੁਕਾਬਲੇ ਵਿਚ 3-0 ਨਾਲ ਹਰਾਇਆ। ਸਿੰਗਲਜ਼ ਮੁਕਾਬਲੇ ਵਿਚ ਨਡਾਲ ਨੂੰ ਪਹਿਲੀ ਗੇਮ ਵਿਚ ਜਿੱਤ ਦਰਜ ਕਰਨ ਲਈ ਟਾਈਬ੍ਰੇਕਰ ਦਾ ਸਹਾਰਾ ਲੈਣਾ ਪਿਆ ਪਰ ਦੂਜੀ ਗੇਮ ਨੂੰ ਆਪਣੇ ਨਾਂ ਕਰ ਕੇ ਉਨ੍ਹਾਂ ਨੇ ਸਪੇਨ ਨੂੰ ਨਾਕਆਊਟ ਵਿਚ ਪਹੁੰਚਾ ਦਿੱਤਾ। ਡਬਲਜ਼ ਵਿਚ ਜਿੱਤ ਤੋਂ ਪਹਿਲਾਂ ਸਪੇਨ ਦੇ ਰਾਬਰਟੋ ਬਤਿਸਤਾ ਅਗੁਟ ਨੇ ਜਾਪਾਨ ਦੇ ਸੋਇਦਾ ਨੂੰ 6-2, 6-4 ਨਾਲ ਹਰਾਇਆ।


author

Tarsem Singh

Content Editor

Related News