ਡੇਵਿਸ ਕੱਪ : ਨਡਾਲ ਨੇ ਸਪੇਨ ਨੂੰ ਫਾਈਨਲ ''ਚ ਪਹੁੰਚਾਇਆ

11/24/2019 2:46:17 PM

ਮੈਡ੍ਰਿਡ— ਰਾਫੇਲ ਨਡਾਲ ਨੇ ਫੇਲਿਸੀਆਨੋ ਲੋਪੇਜ ਦੇ ਨਾਲ ਮਿਲ ਕੇ ਫੈਸਲਾਕੁੰਨ ਟੈਨਿਸ ਡਬਲਜ਼ 'ਚ ਜਿੱਤ ਹਾਸਲ ਕੀਤੀ ਅਤੇ ਸੈਮੀਫਾਈਨਲ 'ਚ ਬ੍ਰਿਟੇਨ ਨੂੰ 2-1 ਨਾਲ ਹਰਾ ਕੇ ਸਪੇਨ ਨੂੰ 2012 ਦੇ ਬਾਅਦ ਪਹਿਲੇ ਡੇਵਿਸ ਕੱਪ ਫਾਈਨਲ 'ਚ ਪਹੁੰਚਾਇਆ। ਸ਼ਨੀਵਾਰ ਨੂੰ ਲੋਪੇਜ ਸਿੰਗਲ 'ਚ ਕਾਈਲ ਐਡਮੰਡ ਤੋਂ ਹਾਰ ਗਏ ਜਿਸ ਨਾਲ ਸਪੇਨ 0-1 ਨਾਲ ਪੱਛੜ ਰਿਹਾ ਸੀ। ਪਰ ਨਡਾਲ ਨੇ ਡਾਨ ਇਵਾਂਸ ਨੂੰ ਹਰਾਉਣ ਦੇ ਬਾਅਦ ਲੋਪੇਜ ਦੇ ਨਾਲ ਮਿਲ ਕੇ ਫੈਸਲਾਕੁੰਨ ਡਬਲਜ਼ ਮੈਚ 'ਚ ਜੇਮੀ ਮਰੇ ਅਤੇ ਨੀਲ ਸਕੁਪਸਕੀ ਦੀ ਜੋੜੀ 'ਤੇ 7-6, 7-6 ਨਾਲ ਜਿੱਤ ਹਾਸਲ ਕੀਤੀ।
PunjabKesari
ਇਸ ਤਰ੍ਹਾਂ ਪੰਜ ਵਾਰ ਦੀ ਚੈਂਪੀਅਨ ਸਪੇਨ ਦੀ ਟੀਮ 2012 ਦੇ ਬਾਅਦ ਪਹਿਲੀ ਵਾਰ ਫਾਈਨਲ 'ਚ ਪਹੁੰਚੀ। ਅਤੇ ਹੁਣ ਟੀਮ ਐਤਵਾਰ ਨੂੰ ਫਾਈਨਲ 'ਚ ਕੈਨੇਡਾ ਦੇ ਸਾਹਮਣੇ ਹੋਵੇਗੀ ਜਿਸ ਨੇ ਦੂਜੇ ਸੈਮੀਫਾਈਨਲ 'ਚ ਰੂਸ ਨੂੰ ਹਰਾਇਆ। ਐਡਮੰਡ ਨੇ ਲੋਪੇਜ ਨੂੰ 6-3, 7-6 ਨਾਲ ਹਰਾਇਆ। ਇਸ ਤੋਂ ਬਾਅਦ ਨਡਾਲ ਨੇ ਇਵਾਂਸੋ ਨੂੰ 6-4, 6-0 ਨਾਲ ਹਰਾਕੇ ਸਕੋਰ 1-1 ਨਾਲ ਬਰਾਬਰ ਕੀਤਾ। ਡੇਨਿਸ ਸ਼ਾਪੋਵਾਲੋਵ ਅਤੇ ਵਾਸੇਕ ਪੋਸਪਿਸਿਲ ਦੀ ਬਦੌਲਤ ਕੈਨੇਡਾ ਦੀ ਟੀਮ ਪਹਿਲੇ ਡੇਵਿਸ ਕੱਪ ਫਾਈਨਲ 'ਚ ਪਹੁੰਚਣ 'ਚ ਸਫਲ ਰਹੀ। ਦੁਨੀਆ ਦੇ ਨੰਬਰ ਇਕ ਖਿਡਾਰੀ ਨਡਾਲ ਆਪਣੇ ਪੰਜਵੇਂ ਡੇਵਿਸ ਕੱਪ ਕੱਪ ਖਿਤਾਬ ਦੀ ਕਸ਼ਿਸ਼ 'ਚ ਹੈ, ਉਨ੍ਹਾਂ ਨੇ 2004 'ਚ ਪਹਿਲੀ ਟਰਾਫੀ ਹਾਸਲ ਕੀਤੀ ਸੀ।


Tarsem Singh

Content Editor

Related News