ਅਮਰੀਕੀ ਓਪਨ ਚੈਂਪੀਅਨ ਬਣਨ ’ਤੇ ਨਡਾਲ ਨੇ ਦਿੱਤਾ ਇਹ ਭਾਵੁਕ ਬਿਆਨ

Monday, Sep 09, 2019 - 01:19 PM (IST)

ਅਮਰੀਕੀ ਓਪਨ ਚੈਂਪੀਅਨ ਬਣਨ ’ਤੇ ਨਡਾਲ ਨੇ ਦਿੱਤਾ ਇਹ ਭਾਵੁਕ ਬਿਆਨ

ਸਪੋਰਟਸ ਡੈਸਕ— ਟੈਨਿਸ ਸਟਾਰ ਰਾਫੇਲ ਨਡਾਲ ਨੇ ਅਮਰੀਕੀ ਓਪਨ ਫਾਈਨਲ ’ਚ ਦਾਨਿਲ ਮੇਦਵੇਦੇਵ ’ਤੇ ਮਿਲੀ ਜਿੱਤ ਨੂੰ ਆਪਣੇ 18 ਸਾਲ ਦੇ ਕਰੀਅਰ ਦੀ ‘ਸਭ ਤੋਂ ਭਾਵੁਕ ਕਰ ਦੇਣ ਵਾਲੀ ਜਿੱਤ’ ’ਚੋਂ ਇਕ ਦੱਸਿਆ। ਨਡਾਲ ਨੇ ਲਗਭਗ ਪੰਜ ਘੰਟੇ ਤਕ ਚਲੇ ਪੰਜ ਸੈੱਟਾਂ ਦੇ ਮੁਕਾਬਲੇ ’ਚ ਰੂਸੀ ਮੁਕਾਬਲੇਬਾਜ਼ ਨੂੰ ਹਰਾ ਕੇ 19ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਿਆ। 

PunjabKesari

ਉਨ੍ਹਾਂ ਜਿੱਤ ਦੇ ਬਾਅਦ ਕਿਹਾ, ‘‘ਜਿਸ ਤਰ੍ਹਾਂ ਨਾਲ ਉਹ ਖੇਡ ਰਿਹਾ ਸੀ, ਸ਼ਾਨਦਾਰ ਸੀ।’’ ਇਸ ਮੌਕੇ ’ਤੇ ਉਨ੍ਹਾਂ ਦੀ ਗ੍ਰੈਂਡ ਸਲੈਮ ਜਿੱਤ ਦਾ ਇਕ ਵੀਡੀਓ ਵੀ ਦਿਖਾਇਆ ਗਿਆ।’’ ਉਨ੍ਹਾਂ ਕਿਹਾ, ‘‘ਇਹ ਮੇਰੇ ਟੈਨਿਸ ਕਰੀਅਰ ਦੀ ਸਭ ਤੋਂ ਭਾਵੁਕ ਰਾਤਾਂ ’ਚੋਂ ਇਕ ਹੈ। ਵੀਡੀਓ ਅਤੇ ਤੁਸੀਂ ਸਾਰਿਆਂ ਨੇ ਇਸ ਨੂੰ ਖਾਸ ਬਣਾ ਦਿੱਤਾ। ਦੁਨੀਆ ’ਚ ਕੋਈ ਵੀ ਸਟੇਡੀਅਮ ਇਸ ਤੋਂ ਜ਼ਿਆਦਾ ਊਰਜਾਵਾਨ ਨਹੀਂ ਹੈ।’’ ਨਡਾਲ ਨੇ ਕਿਹਾ, ‘‘ਜਿਸ ਤਰ੍ਹਾਂ ਨਾਲ ਇਹ ਮੈਚ ਖੇਡਿਆ ਗਿਆ, ਭਾਵਨਾਵਾਂ ’ਤੇ ਕਾਬੂ ਰਖਣਾ ਮੁਸ਼ਕਲ ਸੀ।’’


author

Tarsem Singh

Content Editor

Related News