ਨਡਾਲ ਦਾ ਸਾਹਮਣਾ ਟੋਰੰਟੋ ਮਾਸਟਰਸ ਦੇ ਫਾਈਨਲ ''ਚ ਸਿਟਸਿਪਾਸ ਨਾਲ

08/12/2018 4:25:24 PM

ਟੋਰੰਟੋ— ਸਪੈਨਿਸ਼ ਸਟਾਰ ਰਾਫੇਲ ਨਡਾਲ ਨੇ ਕਰੇਨ ਖਾਚਾਨਾਵੋਵ ਨੂੰ 7-6, 6-4 ਨਾਲ ਹਰਾ ਕੇ ਟੋਰੰਟੋ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਸਟੇਫਾਨੋ ਸਿਟਸਿਪਾਸ ਨਾਲ ਹੋਵੇਗਾ। ਦੁਨੀਆ ਦੇ ਨੰਬਰ ਇਕ ਖਿਡਾਰੀ ਨਡਾਲ ਯੂਨਾਨ ਦੇ ਯੁਵਾ ਦੇ 20ਵੇਂ ਜਨਮ ਦਿਨ 'ਤੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ। 
PunjabKesari
ਸਿਟਪਿਸਾਸ ਨੇ ਵਿੰਬਲਡਨ ਦੇ ਫਾਈਨਲ 'ਚ ਪਹੁੰਚੇ ਕੇਵਿਨ ਐਂਡਰਸਨ ਨੂੰ 6-7, 6-4, 7-6 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਜੋ ਉਨ੍ਹਾਂ ਦੇ ਕਰੀਅਰ ਦਾ ਦੂਜਾ ਫਾਈਨਲ ਹੈ। ਨਡਾਲ ਮਾਸਟਰਸ 1000 ਖਿਤਾਬ ਹਾਸਲ ਕਰਨ ਦੀ ਆਲ ਟਾਈਮ ਲਿਸਟ 'ਚ ਸਭ ਤੋਂ ਉੱਪਰ ਹਨ। ਉਹ ਆਪਣੇ 116ਵੇਂ ਏ.ਟੀ.ਪੀ. ਫਾਈਨਲ 'ਚ ਖੇਡਣਗੇ ਅਤੇ 80ਵੀਂ ਟਰਾਫੀ ਹਾਸਲ ਕਰਨ ਤੋਂ ਦੋ ਜਿੱਤ ਦੂਰ ਹਨ।


Related News