ਰਚਿਨ ਰਵਿੰਦਰ ‘ਸਰ ਰਿਚਰਡ ਹੈਡਲੀ ਮੈਡਲ’ ਨਾਲ ਸਨਮਾਨਿਤ ਹੋਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ

Wednesday, Mar 13, 2024 - 07:12 PM (IST)

ਰਚਿਨ ਰਵਿੰਦਰ ‘ਸਰ ਰਿਚਰਡ ਹੈਡਲੀ ਮੈਡਲ’ ਨਾਲ ਸਨਮਾਨਿਤ ਹੋਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ

ਕ੍ਰਾਈਸਟਚਰਚ– ਭਾਰਤ ਵਿਚ ਪਿਛਲੇ ਸਾਲ ਖੇਡੇ ਗਏ ਵਿਸ਼ਵ ਕੱਪ ’ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਰਚਿਨ ਰਵਿੰਦਰ ਬੁੱਧਵਾਰ ਨੂੰ ਨਿਊਜ਼ੀਲੈਂਡ ਕ੍ਰਿਕਟ ਦੇ ਸਾਲਾਨਾ ਐਵਾਰਡ ਵਿਚ ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ ਚੁਣੇ ਜਾਣ ਤੋਂ ਬਾਅਦ ਸਰ ਰਿਚਰਡ ਹੈਡਲੀ ਮੈਡਲ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ। ਮਹਿਾਲਵਾਂ ਵਿਚ ਐਮੇਲੀਆ ਕੇਰ ਨੇ ਨਿਊਜ਼ੀਲੈਂਡ ਕ੍ਰਿਕਟ ਦੇ ਸਾਲਾਨਾ ਐਵਾਰਡਾਂ ਵਿਚ ਪ੍ਰਮੁੱਖ ਐਵਾਰਡ ਜਿੱਤੇ। ਕੇਨ ਵਿਲੀਅਮਸਨ ਨੂੰ ਟੈਸਟ ਮੈਚਾਂ ’ਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਏ. ਐੱਨ. ਜੈੱਡ. ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।


author

Aarti dhillon

Content Editor

Related News