ਕ੍ਰਿਕਟ ਦੱ. ਅਫਰੀਕਾ ਐਵਾਰਡ ਲਈ ਨਾਮਜ਼ਦ ਹੋਏ ਕਪਤਾਨ ਡੀ-ਕਾਕ ਅਤੇ ਤੇਜ਼ ਗੇਂਦਬਾਜ਼ ਐਨਗਿਡੀ

Saturday, May 30, 2020 - 05:43 PM (IST)

ਕ੍ਰਿਕਟ ਦੱ. ਅਫਰੀਕਾ ਐਵਾਰਡ ਲਈ ਨਾਮਜ਼ਦ ਹੋਏ ਕਪਤਾਨ ਡੀ-ਕਾਕ ਅਤੇ ਤੇਜ਼ ਗੇਂਦਬਾਜ਼ ਐਨਗਿਡੀ

ਸਪੋਰਟਸ ਡੈਸਕ— ਸੀਮਿਤ ਓਵਰਾਂ ਦੇ ਕਪਤਾਨ ਕਵਿੰਟਨ ਡੀ-ਕਾਕ ਅਤੇ ਤੇਜ਼ ਗੇਂਦਬਾਜ਼ ਲੂਗੀ ਐਨਗਿਡੀ ਨੂੰ ਕ੍ਰਿਕਟ ਦੱਖਣੀ ਅਫਰੀਕਾ 2019 ਟੀ-20 ਪੁਰਸ਼ ਅੰਤਰਰਾਸ਼ਟਰੀ ਐਵਾਰਡ ਲਈ ਨਾਮਜ਼ਤ ਕੀਤਾ ਗਿਆ ਹੈ। ਹਰਫਨਮੌਲਾ ਮਰਿਜਾਨੇ ਕਾਪ ਅਤੇ ਲੌਰਾ ਵੋਲਵਾਰਟ ਨੂੰ ਮਹਿਲਾ ਵਰਗ ’ਚ ਚਾਰ ਨਾਮਜ਼ਦਗੀ ਮਿਲੇ ਹਨ। ਕ੍ਰਿਕਟ ਦੱਖਣੀ ਅਫਰੀਕਾ ਨੇ ਇਕ ਇਸ਼ਤਿਹਾਰ ’ਚ ਕਿਹਾ, ‘‘ਐਵਾਰਡ ਪ੍ਰੋਗਰਾਮ ਚਾਰ ਜੁਲਾਈ 2020 ਨੂੰ ਆਨਲਾਈਨ ਹੋਵੇਗਾ। PunjabKesariਡੀ-ਕਾਕ ਅਤੇ ਐਨਗਿਡੀ ਨੂੰ ਸਾਲ ਦੇ ਸਭ ਤੋਂ ਸਰਵਸ਼੍ਰੇਸ਼ਠ ਕ੍ਰਿਕਟਰ, ਸਾਲ ਦੇ ਸਭ ਤੋਂ ਸਰਵਸ਼੍ਰੇਸ਼ਠ ਵਨ-ਡੇ ਅਤੇ ਟੀ-20 ਕ੍ਰਿਕਟਰ ਦੇ ਐਵਾਰਡ ਲਈ ਨਾਮਜ਼ਦ ਮਿਲੇ ਹਨ। ਡਿਕਾਕ ਨੂੰ ਸਾਲ ਦੇ ਸਭ ਤੋਂ ਸਰਵਸ਼੍ਰੇਸ਼ਠ ਟੈਸਟ ਕ੍ਰਿਕਟਰ ਦਾ ਵੀ ਨਾਮਜ਼ਦ ਮਿਲਿਆ ਹੈ। 


author

Davinder Singh

Content Editor

Related News