ਕਵਿੰਟਨ ਡੀ ਕੌਕ ਬਣੇ ਦੱ. ਅਫਰੀਕਾ ਦੇ ਟੈਸਟ ਕਪਤਾਨ, ਸ਼੍ਰੀਲੰਕਾ ਵਿਰੁੱਧ ਹੋਵੇਗੀ ਸੀਰੀਜ਼
Friday, Dec 11, 2020 - 08:28 PM (IST)
ਨਵੀਂ ਦਿੱਲੀ- ਕ੍ਰਿਕਟ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕੌਕ ਨੂੰ ਸੀਜ਼ਨ ਦੇ ਲਈ ਦੱਖਣੀ ਅਫਰੀਕਾ ਦੀ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸੀ. ਐੱਸ. ਏ. ਦੇ ਡਾਇਰੈਕਟਰ ਗ੍ਰੀਮ ਸਮਿਥ ਨੇ ਲਾਲ ਗੇਂਦ ਦੇ ਲਈ ਡੀ ਕੌਕ 'ਤੇ ਹੀ ਭਰੋਸਾ ਜਤਾਇਆ ਹੈ। 26 ਦਸੰਬਰ ਨੂੰ ਸੈਂਚੁਰੀਅਨ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ 'ਚ ਸ਼੍ਰੀਲੰਕਾ ਵਿਰੁੱਧ 2 ਟੈਸਟ ਖੇਡਣ ਦੇ ਲਈ ਅਨਕੈਪਡ ਸਰੇਲ ਇਰਵੇ, ਰਲੇਂਟਨ ਸਟੁਅਰਮੈਨ ਤੇ ਕਾਈਲ ਵੇਰਿਨ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਕਾਗੀਸੋ ਰਬਾਡਾ ਤੇ ਡਵਾਈਨ ਪ੍ਰੀਟੋਰੀਅਸ ਅਜੇ ਜ਼ਖਮੀ ਹੈ ਪਰ ਆਉਣ ਵਾਲੇ ਦਿਨਾਂ 'ਚ ਉਹ ਟੀਮ ਦੇ ਨਾਲ ਜੁੜ ਸਕਦੇ ਹਨ। ਉਸਦੀ ਫਿੱਟਨੈਸ 'ਤੇ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨਜ਼ਰ ਬਣਾਏ ਹੋਈ ਹੈ।
ਦੱਖਣੀ ਅਫਰੀਕਾ ਟੈਸਟ ਟੀਮ —
ਕਵਿੰਟਨ ਡੀ ਕੌਕ (ਕਪਤਾਨ), ਟੇਮਬਾ ਬਾਵੁਮਾ, ਅਡੇਨ ਮਾਰਕਰਾਮ, ਫਾਫ ਡੂ ਪਲੇਸਿਸ, ਬੇਯੂਰ ਹੇਂਡ੍ਰਿਕ, ਡੀਨ ਐਲਗਰ, ਕੇਸ਼ਵ ਮਹਾਰਾਜ, ਲੂੰਗੀ ਨਗਿਡੀ, ਰਸਸੀ ਵਾਨ ਡੇਰ ਡੂਸਨ, ਸਰੇਲ ਈਰਵੇ, ਏਰਿਕ ਨਾਰਟੇ, ਹਲੇਂਟਨ ਸਟੁਅਰਮੈਨ, ਕੀਗਨ ਪੀਟਰਸਨ, ਕਾਈਲ ਵੇਰਿਨ।
ਨੋਟ- ਕਵਿੰਟਨ ਡੀ ਕੌਕ ਬਣੇ ਦੱ. ਅਫਰੀਕਾ ਦੇ ਟੈਸਟ ਕਪਤਾਨ, ਸ਼੍ਰੀਲੰਕਾ ਵਿਰੁੱਧ ਹੋਵੇਗੀ ਸੀਰੀਜ਼। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।