CWC 19 : ਮਹਾਰਾਣੀ ਐਲਿਜ਼ਾਬੇਥ ਨੇ ਇੰਗਲੈਂਡ ਟੀਮ ਨੂੰ ਖਿਤਾਬ ਜਿੱਤਣ ''ਤੇ ਦਿੱਤੀ ਵਧਾਈ

Monday, Jul 15, 2019 - 06:33 PM (IST)

CWC 19 : ਮਹਾਰਾਣੀ ਐਲਿਜ਼ਾਬੇਥ ਨੇ ਇੰਗਲੈਂਡ ਟੀਮ ਨੂੰ ਖਿਤਾਬ ਜਿੱਤਣ ''ਤੇ ਦਿੱਤੀ ਵਧਾਈ

ਲੰਡਨ— ਇੰਗਲੈਂਡ ਦੀ ਮਹਾਰਾਣੀ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਵਧਾਈ ਦਿੱਤੀ ਹੈ। ਮਹਾਰਾਣੀ ਨੇ ਲਿਖਿਆ, ''ਪ੍ਰਿੰਸ ਫਿਲਿਪ ਤੇ ਮੈਂ ਇੰਗਲੈਂਡ ਪੁਰਸ਼ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਫਾਈਨਲ ਵਿਚ ਇੰਨੀ ਰੋਮਾਂਚਕ ਜਿੱਤ ਦਰਜ ਕਰਨ 'ਤੇ ਵਧਾਈ ਦਿੰਦੇ ਹਾਂ।''

PunjabKesari

ਮਹਾਰਾਣੀ ਨੇ ਕਿਹਾ, ''ਮੈਂ ਉਪ ਜੇਤੂ ਨਿਊਜ਼ੀਲੈਂਡ ਟੀਮ ਨੂੰ ਵੀ ਵਧਾਈ ਦੇਣਾ ਚਾਹੁੰਦੀ ਹਾਂ, ਜਿਸ ਨੇ ਪੂਰੇ ਟੂਰਨਾਮੈਂਟ ਵਿਚ ਤੇ ਫਾਈਨਲ ਵਿਚ ਇੰਨਾ ਸ਼ਾਦਨਾਰ ਪ੍ਰਦਰਸਨ ਕੀਤਾ।''


Related News