ਕਤਰ ਮਾਸਟਰਜ਼ ਸ਼ਤਰੰਜ - ਨਰਾਇਣਨ ਨੇ ਗੁਕੇਸ਼ ਨੂੰ ਹਰਾ ਕੇ ਸਿੰਗਲ ਲੀਡ ਹਾਸਲ ਕੀਤੀ
Monday, Oct 16, 2023 - 08:03 PM (IST)

ਕਤਰ (ਨਿਕਲੇਸ਼ ਜੈਨ)- ਭਾਰਤ ਦੇ ਐਸ. ਐਲ. ਨਰਾਇਣਨ ਨੇ ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟ ਕਤਰ ਮਾਸਟਰਜ਼ 2023 ਦੇ ਪੰਜ ਰਾਊਂਡਾਂ ਤੋਂ ਬਾਅਦ ਸਿੰਗਲ ਲੀਡ ਲੈ ਲਈ ਹੈ। ਨਾਰਾਇਣਨ ਨੇ ਪੰਜਵੇਂ ਦੌਰ 'ਚ ਸੰਯੁਕਤ ਬੜ੍ਹਤ 'ਤੇ ਚੱਲ ਰਹੇ ਦੇਸ਼ ਦੇ ਚੋਟੀ ਦੇ ਖਿਡਾਰੀ ਡੀ ਗੁਕੇਸ਼ ਨੂੰ ਹਰਾ ਕੇ ਚੌਥੀ ਜਿੱਤ ਦਰਜ ਕੀਤੀ। ਨਾਰਾਇਣਨ ਨੇ ਕਵੀਨ ਪਾਨ ਓਪਨਿੰਗ 'ਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਵਜ਼ੀਰ ਦੇ ਐਂਡ ਗੇਮ ਵਿੱਚ ਗੁਕੇਸ਼ ਨੂੰ 58 ਚਾਲਾਂ ਵਿੱਚ ਹਰਾਇਆ।
ਇਹ ਵੀ ਪੜ੍ਹੋ : ਓਲੰਪਿਕ 2028 'ਚ ਕ੍ਰਿਕਟ ਸਣੇ 5 ਨਵੀਆਂ ਖੇਡਾਂ ਨੂੰ ਮਨਜ਼ੂਰੀ
ਹੋਰਨਾਂ ਚੋਟੀ ਦੇ ਖਿਡਾਰੀਆਂ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ਨਾਲ ਡਰਾਅ ਖੇਡਿਆ ਅਤੇ ਭਾਰਤ ਦੇ ਅਰਜੁਨ ਐਰਿਗਾਸੀ ਨੇ ਕਜ਼ਾਕਿਸਤਾਨ ਦੇ ਰਿਨਾਤ ਜ਼ੁਮਬਾਏਵ ਨਾਲ ਡਰਾਅ ਖੇਡਿਆ ਅਤੇ ਅਜਿਹੀ ਸਥਿਤੀ ਵਿੱਚ ਇਹ ਖਿਡਾਰੀ 4 ਅੰਕਾਂ ਨਾਲ ਸਾਂਝੇ ਦੂਜੇ ਸਥਾਨ ’ਤੇ ਰਹੇ ਜਦੋਂਕਿ ਨਰਾਇਣਨ ਨੇ 4.5 ਅੰਕ ਬਣਾਏ ਅਤੇ ਸਿੰਗਲ ਵਿੱਚ ਰਹੇ। ਭਾਰਤ ਦੀ ਆਰ ਵੈਸ਼ਾਲੀ ਉਜ਼ਬੇਕਿਸਤਾਨ ਦੇ ਵੋਖਿਦੋਵ ਨੂੰ ਹਰਾ ਕੇ ਗ੍ਰੈਂਡ ਮਾਸਟਰ ਦੇ ਦਰਜੇ ਵੱਲ ਵਧ ਗਈ ਹੈ, ਜਦਕਿ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੇ ਭਾਰਤ ਦੇ ਭਰਤ ਸੁਬਰਾਮਨੀਅਮ ਨੂੰ ਹਰਾ ਕੇ ਵਾਪਸੀ ਦੇ ਸੰਕੇਤ ਦਿਖਾ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ