ਕਤਰ ਫੀਫਾ ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚ ਮੁਲਤਵੀ

03/09/2020 11:14:27 PM

ਨਵੀਂ ਦਿੱਲੀ— ਫੀਫਾ ਵਿਸ਼ਵ ਕੱਪ 2022 ਤੇ ਐੱਫ. ਸੀ. ਏਸ਼ੀਆ ਕੱਪ 2023 ਲਈ ਹੋਣ ਵਾਲੇ ਸੰਯੁਕਤ ਕੁਆਲੀਫਿਕੇਸ਼ਨ ਰਾਊਂਡ 2 ਦੇ ਮੁਕਾਬਲਿਆਂ ਨੂੰ ਵਿਸ਼ਵ ਦੇ ਕਈ ਦੇਸ਼ਾਂ ਵਿਚ ਫੈਲ ਚੁੱਕੇ ਜਾਨਲੇਵ ਕੋਰੋਨਾਵਾਇਰਸ ਦੇ ਕਾਰਣ ਮੁਲਤਵੀ ਕਰ ਦਿੱਤਾ ਗਿਆ ਹੈ। ਏਸ਼ੀਆਈ ਫੁੱਟਬਾਲ ਮਹਾਸੰਘ (ਏ. ਐੱਫ. ਸੀ.) ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ, ''ਮਾਰਚ ਤੇ ਜੂਨ ਵਿਚ ਹੋਣ ਵਾਲੇ ਕੁਆਲੀਫਾਇਰ ਰਾਊਂਡ-2 ਦੇ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫੀਫਾ ਤੇ ਏ. ਐੱਫ. ਸੀ. ਮੁਲਤਵੀ ਕੀਤੇ ਗਏ ਮੁਕਾਬਲਿਆਂ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਕਰਾਂਗੇ।'' ਕੁਆਲੀਫਿਕੇਸ਼ਨ ਰਾਊਂਡ ਦੋ ਦੇ ਮੁਕਾਬਲਿਆਂ ਦੇ ਲਈ ਭਾਰਤੀ ਫੁੱਟਬਾਲ ਟੀਮ ਨੂੰ ਇਸ ਸਾਲ 26 ਮਾਰਚ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਏਸ਼ੀਆਈ ਚੈਂਪੀਅਨ ਕਤਰ ਦੀ ਮੇਜਬਾਨੀ ਕਰਨੀ। ਚਾਰ ਜੂਨ ਨੂੰ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਢਾਕਾ 'ਚ ਤੇ 9 ਜੂਨ ਨੂੰ ਕੋਲਕਾਤਾ 'ਚ ਅਫਗਾਨਿਸਤਾਨ ਨਾਲ ਹੋਣਾ ਸੀ।


Gurdeep Singh

Content Editor

Related News