ਪੀ. ਵੀ. ਸਿੰਧੂ ਇੰਡੋਨੇਸ਼ੀਆ ਮਾਸਟਰਸ ਦੇ ਦੂਜੇ ਦੌਰ 'ਚ ਪੁੱਜੀ

01/16/2020 11:58:22 AM

ਸਪੋਰਟਸ ਡੈਸਕ— ਵਿਸ਼ਵ ਚੈਂਪੀਅਨ ਭਾਰਤ ਦੀ ਪੀ. ਵੀ. ਸਿੰਧੂ ਨੇ ਇੰਡੋਨੇਸ਼ੀਆ ਮਾਸਟਰਸ-500 ਬੈਡਮਿੰਟਨ ਟੂਰਨਾਮੈਂਟ 'ਚ ਸੰਘਰਸ਼ਪੂਰਨ ਜਿੱਤ ਦੇ ਨਾਲ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਸਿੰਧੂ ਨੇ ਜਾਪਾਨ ਦੀ ਅਯਾ ਓਹਰੀ ਨੂੰ 14-21, 21-15, 21-11 ਨਾਲ ਹਰਾਇਆ। ਸਿੰਧੂ ਦਾ ਦੂਜੇ ਦੌਰ 'ਚ ਜਾਪਾਨ ਦੀ ਸਯਾਕਾ ਤਾਕਾਹਾਸ਼ੀ ਨਾਲ ਮੁਕਾਬਲਾ ਹੋਵੇਗਾ, ਜਿਸਨੇ ਸਾਇਨਾ ਨੂੰ 21-19, 13-21, 5-21 ਨਾਲ ਹਰਾਇਆ। ਦੱਸ ਦੇਈਏ ਕਿ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ, ਬੀ. ਸਾਈ ਪ੍ਰਣੀਤ, ਕਿਦਾਂਬੀ ਸ਼੍ਰੀਕਾਂਤ, ਸਮੀਰ ਵਰਮਾ, ਪਰੂਪੱਲੀ ਕਸ਼ਯਪ ਤੇ ਸੌਰਭ ਵਰਮਾ ਅਤੇ 2 ਜੋੜੀਆਂ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਈਆਂ।PunjabKesari

ਸ਼੍ਰੀਕਾਂਤ ਸਥਾਨਕ ਖਿਡਾਰੀ ਸ਼ੇਸਰ ਹੀਰੇਨ ਰਸਤਵਿਤੋ ਤੋਂ ਹਾਰ ਗਿਆ, ਜਦਕਿ ਪ੍ਰਣੀਤ ਨੂੰ ਚੀਨ ਦੇ ਸ਼ੀ ਯੂਕੀ ਕੋਲੋਂ ਹਾਰ ਮਿਲੀ। ਸੌਰਭ ਚੀਨ ਦੇ ਲੂ ਗੁਆਂਗ ਜੂ ਕੋਲੋਂ 21-17, 15-21, 10-21 ਨਾਲ ਹਾਰ ਗਿਆ। ਸਮੀਰ ਨੂੰ ਇੰਡੋਨੇਸ਼ੀਆ ਦੇ ਟਾਮੀ ਸੁਗਿਆਰਤੋ ਨੇ 21-17, 19-21, 21-10 ਨਾਲ ਹਰਾਇਆ। ਕਸ਼ਯਪ ਨੂੰ ਇੰਡੋਨੇਸ਼ੀਆ ਦੇ ਏਂਥਨੀ ਸਿਨਿਸੁਕਾ ਗਿੰਟਿੰਗ ਨੇ 21-14, 21-12 ਨਾਲ ਹਰਾ ਦਿੱਤਾ।

ਮਿਕਸਡ ਡਬਲ ਵਿਚ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਨੂੰ ਪਹਿਲੇ ਹੀ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਪੁਰਸ਼ ਡਬਲ ਵਿਚ ਸਾਤਵਿਕਸੇਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟ ਦੀ ਜੋੜੀ ਪੁਰਸ਼ ਡਬਲ ਦੇ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਈ।


Related News