ਪੀ. ਵੀ. ਸਿੰਧੂ ਸਈਦ ਮੋਦੀ ਇੰਟਰਨੈਸ਼ਨਲ ਦੇ ਦੂਜੇ ਦੌਰ ''ਚ ਪੁੱਜੀ

Wednesday, Jan 19, 2022 - 02:57 PM (IST)

ਪੀ. ਵੀ. ਸਿੰਧੂ ਸਈਦ ਮੋਦੀ ਇੰਟਰਨੈਸ਼ਨਲ ਦੇ ਦੂਜੇ ਦੌਰ ''ਚ ਪੁੱਜੀ

ਲਖਨਊ- ਓਲੰਪਿਕ 'ਚ ਦੋ ਵਾਰ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਬੁੱਧਵਾਰ ਨੂੰ ਇੱਥੇ ਮਹਿਲਾ ਸਿੰਗਲ 'ਚ ਹਮਵਤਨ ਤਾਨਯਾ ਹੇਮੰਤ 'ਤੇ ਸੌਖੀ ਜਿੱਤ ਦਰਜ ਕਰਕੇ ਸਈਦ ਮੋਦੀ ਇੰਟਰਨੈਸ਼ਨਲ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।

ਪਿਛਲੇ ਹਫ਼ਤੇ ਇੰਡੀਆ ਓਪਨ ਸੁਪਰ 500 ਦੇ ਸੈਮੀਫਾਈਨਲ 'ਚ ਹਾਰਨ ਵਾਲੀ 26 ਸਾਲਾ ਸਿੰਧੂ ਨੇ ਬਾਬੂ ਬਨਾਰਸੀ ਦਾਸ ਇੰਡੋਰ ਸਟੇਡੀਅਮ 'ਚ ਤਾਨਯਾ ਨੂੰ ਇਕਪਾਸੜ ਮੁਕਾਬਲੇ 'ਚ 21-9, 21-9 ਨਾਲ ਹਰਾਇਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦਾ ਅਗਲਾ ਮੁਕਾਬਲਾ ਅਮਰੀਕਾ ਦੀ ਲਾਰੇਨ ਲੈਮ ਨਾਲ ਹੋਵੇਗਾ ਜਿਨ੍ਹਾ ਨੇ ਈਰਾ ਸ਼ਰਮਾ ਨੂੰ ਸੰਘਰਸ਼ਪੂਰਨ ਮੈਚ 'ਚ 15-21, 21-16, 21-16 ਨਾਲ ਹਰਾਇਆ। ਇਕ ਹੋਰ ਮੈਚ 'ਚ ਭਾਰਤ ਦੀ ਕਨਿਕਾ ਕੰਵਲ ਨੇ ਅਮਰੀਕਾ ਦੀ ਦਿਸ਼ਾ ਗੁਪਤਾ ਨੂੰ 21-15, 16-21, 21-6 ਨਾਲ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ।


author

Tarsem Singh

Content Editor

Related News