ਵਿਦੇਸ਼ੀ ਕੋਚ ਦੇ ਸੁਝਾਵਾਂ ਨਾਲ ਖੇਡ ’ਚ ਸੁਧਾਰ ’ਚ ਮਦਦ ਮਿਲੀ : ਸਿੰਧੂ

Sunday, Sep 08, 2019 - 05:32 PM (IST)

ਵਿਦੇਸ਼ੀ ਕੋਚ ਦੇ ਸੁਝਾਵਾਂ ਨਾਲ ਖੇਡ ’ਚ ਸੁਧਾਰ ’ਚ ਮਦਦ ਮਿਲੀ : ਸਿੰਧੂ

ਮੁੰਬਈ— ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੀ ਵਿਦੇਸ਼ੀ ਬੈਡਮਿੰਟਨ ਕੋਚ ਕਿਮ ਹਿਊਨ ਨੇ ਉਨ੍ਹਾਂ ਨੂੰ ਖੇਡ ’ਚ ਬਦਲਾਅ ਕਰਨ ਦੇ ਜਿਹੜੇ ਸੁਝਾਅ ਦਿੱਤੇ, ਉਨ੍ਹਾਂ ’ਤੇ ਕੰਮ ਕਰਨ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੀ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ ਹਾਲ ’ਚ ਬੀ. ਡਬਲਯੂ. ਐੱਫ. ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਜਾਪਾਨ ਦੀ ਨੋਜੋਮੀ ਓਕੂਹਾਰਾ ਨੂੰ ਹਰਾਇਆ। ਇਹ ਪੁੱਛਣ ’ਤੇ ਕਿ ਕਿਮ ਦੀ ਸਲਾਹ ਦਾ ਉਨ੍ਹਾਂ ਦੇ ਖੇਡ ’ਤੇ ਕੀ ਅਸਰ ਪਿਆ। ਸਿੰਧੂ ਨੇ ਕਿਹਾ, ‘‘ਯਕੀਨੀ ਤੌਰ ’ਤੇ ਇਸ ਦਾ ਕਾਫੀ ਅਸਰ ਪਿਆ ਕਿਉਂਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਸਾਡੇ ਨਾਲ ਹੈ।’’ 

PunjabKesari

ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਦਿਮਾਗ ’ਚ ਕੁਝ ਬਦਲਾਅ ਸੀ ਅਤੇ ਮੈਨੂੰ ਲਗਦਾ ਹੈ ਕਿ ਇਸ ਨਾਲ ਕਾਫੀ ਮਦਦ ਮਿਲੀ। ਅਸੀਂ ਇਸ ’ਤੇ ਕੰਮ ਕੀਤਾ, ਬੇਸ਼ੱਕ ਗੋਪੀ ਸਰ (ਮੁੱਖ ਕੋਚ ਪੁਲੇਲਾ ਗੋਪੀਚੰਦ) ਦੇ ਮਾਰਗਦਰਸ਼ਨ ਕਾਫੀ ਚੰਗਾ ਰਿਹਾ। ਮੇਰੇ ਹੁਨਰ ’ਚ ਕਾਫੀ ਵਾਧਾ ਹੋਇਆ ਅਤੇ ਹੁਣ ਵੀ ਕਾਫੀ ਸੁਧਾਰ ਹੋ ਸਕਦਾ ਹੈ।’’ ਸਿੰਧੂ ਨੂੰ ਸਹਾਰਾ ਇੰਡੀਆ ਪਰਿਵਾਰ ਨੇ ਇੱਥੇ ਉਨ੍ਹਾਂ ਦੀ ਉਪਲਬਧੀਆਂ ਲਈ ਸਨਮਾਨਤ ਕੀਤਾ। ਇਹ ਪੁੱਛਣ ’ਤੇ ਕਿ ਕੀ 2017 ਦੇ ਫਾਈਨਲ ਦੇ ਖਿਲਾਫ ਮਿਲੀ ਹਾਰ ਉਨ੍ਹਾਂ ਦੇ ਦਿਮਾਗ ’ਚ ਸੀ ਤਾਂ ਸਿੰਧੂ ਨੇ ਕਿਹਾ ਕਿ ਅਜਿਹਾ ਨਹੀਂ ਸੀ। ਉਨ੍ਹਾਂ ਕਿਹਾ, ‘‘ਨਹੀਂ ਮੈਨੂੰ ਨਹੀਂ ਲਗਦਾ ਕਿ ਮੇਰੇ ਦਿਮਾਗ ’ਚ ਕੁਝ ਅਜਿਹਾ ਚਲ ਰਿਹਾ ਸੀ ਅਤੇ ਨਾਲ ਹੀ ਮੈਂ ਕਾਫੀ ਹਾਂ-ਪੱਖੀ ਸੀ। ਇਹ ਮੇਰੇ ਲਈ ਨਵਾਂ ਮੈਚ ਸੀ। 


author

Tarsem Singh

Content Editor

Related News