ਸਿੰਧੂ ਨੇ ਆਸਾਨ ਜਿੱਤ ਨਾਲ ਕੀਤੀ ਮੁਹਿੰਮ ਦੀ ਸ਼ੁਰੂਆਤ
Thursday, Feb 14, 2019 - 04:00 PM (IST)

ਗੁਹਾਟੀ— ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ 'ਚ ਵੀਰਵਾਰ ਨੂੰ ਇੱਥੇ ਨਾਗਪੁਰ ਦੀ ਮਾਲਵਿਕਾ ਬਰਸੋਦ 'ਤੇ ਸਿੱਧੇ ਗੇਮ 'ਚ ਆਸਾਨ ਜਿੱਤ ਦੇ ਨਾਲ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਸਾਬਕਾ ਚੈਂਪੀਅਨ ਸਿੰਧੂ ਨੇ ਦੱਖਣੀ ਏਸ਼ੀਆਈ ਅੰਡਰ-21 ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਮਾਲਵਿਕਾ ਨੂੰ 21-11, 21-13 ਨਾਲ ਹਰਾਇਆ। ਸਿੰਧੂ ਨੂੰ ਸਿੱਧੇ ਪ੍ਰੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਦਿੱਤਾ ਗਿਆ ਸੀ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵ ਅਤੇ ਘਰੇਲੂ ਰੈਂਕਿੰਗ 'ਚ ਚੋਟੀ ਦੇ ਅੱਠ ਖਿਡਾਰੀਆਂ ਨੂੰ ਸਿੱਧੇ ਸਿੰਗਲ ਪ੍ਰੀ ਕੁਆਰਟਰ ਫਾਈਨਲ 'ਚ ਜਗ੍ਹਾ ਦਿੱਤੀ ਗਈ ਹੈ।
ਮਾਲਵਿਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਸ਼ੁਰੂ 'ਚ 4-0 ਦੀ ਬੜ੍ਹਤ ਬਣਾਈ। ਸਿੰਧੂ ਨੇ ਹਾਲਾਂਕਿ ਛੇਤੀ ਹੀ ਸਕੋਰ ਬਰਾਬਰ ਕੀਤਾ ਅਤੇ ਫਿਰ ਬਰੇਕ ਤਕ 11-7 ਦਾ ਵਾਧਾ ਬਣਾ ਲਿਆ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਜੂਨੀਅਰ ਖਿਡਾਰਨ ਨੂੰ ਲਗਾਤਾਰ ਗਲਤੀਆਂ ਕਰ ਲਈ ਮਜਬੂਰ ਕੀਤਾ। ਸਿੰਧੂ ਨੇ 19-11 ਦੇ ਸਕੋਰ 'ਤੇ ਦੋ ਕਰਾਰੇ ਸਮੈਸ਼ ਲਗਾ ਕੇ ਇਹ ਗੇਮ ਆਪਣੇ ਨਾਂ ਕੀਤਾ। ਦੂਜੇ ਗੇਮ 'ਚ ਸਿੰਧੂ ਸ਼ੁਰੂ ਤੋਂ ਹੀ ਹਾਵੀ ਹੋ ਗਈ ਅਤੇ ਉਸ ਨੇ 9-2 ਦੀ ਬੜ੍ਹਤ ਹਾਸਲ ਕਰ ਲਈ। ਸਿੰਧੂ ਬਰੇਕ ਤਕ 11-4 ਨਾਲ ਅੱਗੇ ਸੀ। ਇਸ ਤੋਂ ਬਾਅਦ ਮਾਲਵਿਕਾ ਨੇ ਚੰਗੀ ਖੇਡ ਦਿਖਾਈ ਪਰ ਉਹ ਇਸ ਵਿਚਾਲੇ ਗਲਤੀਆਂ ਵੀ ਕਰਦੀ ਰਹੀ ਅਤੇ ਅਖੀਰ 'ਚ ਸਿੰਧੂ ਨੇ 35 ਮਿੰਟ 'ਚ ਮੈਚ ਆਪਣੇ ਨਾਂ ਕਰ ਲਿਆ।